← ਪਿਛੇ ਪਰਤੋ
ਭਾਰਤ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ 110 ਹੋਈ ਨਵੀਂ ਦਿੱਲੀ, 16 ਮਾਰਚ, 2020 : ਭਾਰਤ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ 110 ਹੋ ਗਈ ਹੈ। ਇਹਨਾਂ ਵਿਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੀਤਾ ਹੈ। ਸਭ ਤੋਂ ਵੱਧ ਪਾਜ਼ੀਟਿਵ 32 ਕੇਸ ਮਹਾਰਾਸ਼ਟਰ ਵਿਚ ਹਨ ਜਦਕਿ 22 ਕੇਰਲਾ ਵਿਚ ਹਨ। ਹਵਾਈ ਅੱਡਿਆਂ 'ਤੇ ਕੁੱਲ 1276046 ਮੁਸਾਫਰਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਯੂਰਪ ਕੋਰੋਨਾਵਾਇਰਸ ਮਹਾਂਮਾਰੀ ਦਾ 'ਕੇਂਦਰ' ਬਣ ਚੁੱਕਾ ਹੈ। ਇਸ ਬਿਮਾਰੀ ਨਾਲ ਦੁਨੀਆਂ ਭਰ ਵਿਚ 15 ਲੱਖ ਲੋਕ ਪ੍ਰਭਾਵਤ ਹੋਏ ਹਨ ਤੇ 6 ਹਜ਼ਾਰ ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। ਇਹ ਵਾਇਰਸ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਪਹਿਲੀ ਵਾਰ ਸਾਹਮਣੇ ਆਇਆ ਸੀ।
Total Responses : 265