ਪਿਛਲੇ 24 ਘੰਟਿਆਂ 'ਚ ਦੁਨੀਆਂ ਭਰ 'ਚ ਵਧੇ 14 ਹਜ਼ਾਰ ਹੋਰ ਮਰੀਜ਼
ਜਨੇਵਾ, 17 ਮਾਰਚ, 2020 : ਕੋਰੋਨਾਵਾਇਰਸ ਦਾ ਕਹਿਰ ਦੁਨੀਆਂ ਨੂੰ ਲਗਾਤਾਰ ਢਾਹ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੁਨੀਆ ਭਰ ਵਿਚ ਇਸਦੇ 14000 ਮਰੀਜ਼ ਹੋਰ ਵੱਧ ਗਏ ਹਨ ਤੇ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 167,500 ਤੋਂ ਟੱਪ ਗਈ ਹੈ। ਇਹ ਪ੍ਰਗਟਾਵਾ ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਨੇ ਕੀਤਾ ਹੈ।
ਇਕ ਰਿਪੋਰਟ ਵਿਚ ਉਸਨੇ ਦੱਸਿਆ ਕਿ ਦੁਨੀਆਂ ਭਰ ਵਿਚ 167,511 ਪਾਜ਼ੀਟਿਵ ਕੇਸ ਹਨ ਜਿਸ ਵਿਚੋਂ 13,903 ਨਵੇਂ ਕੇਸ ਪਿਛਲੇ 24 ਘੰਟਿਆਂ ਵਿਚ ਹੀ ਸਾਹਮਣੇ ਆਏ ਹਨ। ਦੁਨੀਆ ਭਰ ਵਿਚ 862 ਹੋਰ ਮੌਤਾਂ ਹੋਣ ਨਾਲ ਇਸ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 6606 ਹੋ ਗਈ ਹੈ। ਇਹ ਰੋਗ ਇਸ ਵੇਲੇ 130 ਮੁਲਕਾਂ ਵਿਚ ਫੈਲ ਚੁੱਕਾ ਹੈ ਤੇ ਭਾਰਤ ਵਿਚ 117 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।