← ਪਿਛੇ ਪਰਤੋ
ਨਵੀਂ ਦਿੱਲੀ, 17 ਮਾਰਚ 2020 - ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 31 ਮਾਰਚ ਤੱਕ ਅਫ਼ਗ਼ਾਨਿਸਤਾਨ, ਫਿਲੀਪੀਨਜ਼ ਤੇ ਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਭਾਰਤ ਆਉਣ 'ਤੇ ਪਾਬੰਦੀ ਲਗਾਈ ਹੈ। ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ ਵਧਣ ਅਤੇ ਇਸ ਦਾ ਕੋਈ ਹੱਲ ਨਾ ਮਿਲਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਭਾਰਤ 'ਚ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈ ਦਿਨੋਂ ਦਿਨ ਇਸ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ।
Total Responses : 265