ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਦੀ ਰਿਪੋਰਟ ਆਈ ਨੈਗੇਟਿਵ
ਫਿਲਹਾਲ ਆਈਸੂਲੇਸ਼ਨ ਵਾਰਡ ,ਚ ਹੀ ਭਰਤੀ, ਛੁੱਟੀ ਹੋਵੇਗੀ ਜਲਦ-ਐਸਐਮਉ ਜੋਤੀ ਕੌਸ਼ਲ
ਹਰਿੰਦਰ ਨਿੱਕਾ
ਬਰਨਾਲਾ, 18 ਮਾਰਚ 2020 :
ਸਿਵਲ ਹਸਪਤਾਲ ਬਰਨਾਲਾ ਵਿਖੇ ਸੋਮਵਾਰ ਸਵੇਰੇ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ ਭਰਤੀ ਹੋਣ ਤੋਂ ਬਾਅਦ ਸਹਿਮ ਦੇ ਸਾਏ ਵਿੱਚ ਜੀ ਰਹੇ, ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਬੜੀ ਰਾਹਤ ਦੀ ਖਬਰ ਆਈ ਹੈ। ਰਜਿੰਦਰਾ ਹਸਪਤਾਲ ਪਟਿਆਲਾ ਨੂੰ ਜਾਂਚ ਲਈ ਭੇਜ਼ੀ ਰਿਪੋਰਟ ਨੈਗੇਟਿਵ ਆ ਗਈ ਹੈ। ਰਿਪੋਰਟ ਵਿੱਚ ਕੋਰੋਨਾ ਵਾਇਰਸ ਨਾ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਦੀ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਇਆ ਹੈ। ਉਥੇ ਹੀ ਕੋਰੋਨਾ ਦਾ ਸ਼ੱਕੀ ਮਰੀਜ ਸਾਹਮਣੇ ਆ ਜਾਣ ਤੋਂ ਭੈਅ ਦੇ ਹਾਲਤ ਵਿੱਚ ਰਹਿ ਰਹੇ, ਲੋਕਾਂ ਨੂੰ ਵੀ ਕਾਫੀ ਰਾਹਤ ਮਿਲ ਗਈ ਹੈ। ਮੀਡੀਆ ਵਿੱਚ ਸ਼ੱਕੀ ਮਰੀਜ ਦੀਆਂ ਖਬਰਾਂ ਆਉਣ ਤੋਂ ਬਾਅਦ ਲੋਕਾਂ , ਚ ਭੈਅ ਦਾ ਮਾਹੌਲ ਬਣ ਗਿਆ ਸੀ ਕਿ ਹੁਣ ਕੋਰੋਨਾ ਵਾਇਰਸ ਸਾਡੇ ਇਲਾਕੇ ਚ, ਵੀ ਦਸਤਕ ਦੇ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਲੰਘੇ ਐਤਵਾਰ-ਸੋਮਵਾਰ ਦੀ ਰਾਤ ਨੂੰ ਦੁਬਈ ਤੋਂ ਬਰਨਾਲਾ ਆਪਣੇ ਘਰ ਪਹੁੰਚੇ ਇਸ ਵਿਅਕਤੀ ਨੂੰ ਤੇਜ਼ ਬੁਖਾਰ ਤੇ ਪੇਟ ਦਰਦ ਦੀ ਤਕਲੀਫ ਹੋਣ ਤੇ ਹਸਪਤਾਲ ਲਿਆਂਦਾ ਗਿਆ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੀ ਉਸ ਨੂੰ ਹਸਪਤਾਲ ਚ, ਅਗਾਊਂ ਪ੍ਰਬੰਧਾਂ ਦੇ ਤਹਿਤ ਪਹਿਲਾਂ ਹੀ ਸਥਾਪਿਤ ਕੀਤੇ ਗਏ ਆਈਸੂਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਮੁੱਢਲਾ ਇਲਾਜ਼ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਕਰੋਨਾ ਵਾਇਰਸ ਦੀ ਜਾਂਚ ਲਈ ਮਰੀਜ਼ ਦੇ ਸੈਂਪਲ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਲੈਬ ਵਿੱਚ ਭੇਜ਼ ਦਿੱਤੇ ਗਏ ਸਨ। ਹੁਣ ਪ੍ਰਾਪਤ ਹੋਈ ਜਾਂਚ ਰਿਪੋਰਟ ਅਨੁਸਾਰ ਮਰੀਜ ਨੂੰ, ਕੋਰੋਨਾ ਵਾਇਰਸ ਨਾ ਹੋਣ ਦੀ ਪੁਸ਼ਟੀ ਹੋ ਗਈ ਹੈ। ਉੱਨ੍ਹਾਂ ਲੋਕਾਂ ਨੂੰ ਕਿਹਾ ਕਿ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਜਿਲ੍ਹੇ ਵਿੱਚ ਕੋਰੋਨਾ ਦਾ ਕੋਈ ਸ਼ੱਕੀ ਮਰੀਜ ਵੀ ਨਹੀ ਰਿਹਾ। ਇਹਤਿਆਤ ਰੱਖੋ, ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮਰੀਜ਼ ਹੁਣ ਪੂਰੀ ਤਰਾਂ ਠੀਕ ਹੈ। ਜਲਦ ਹੀ ਉਸ ਨੂੰ ਹਸਪਤਾਲ ਚੋਂ ਛੁੱਟੀ ਕਰ ਦਿੱਤੀ ਜਾਵੇਗੀ। ਉੱਨ੍ਹਾਂ ਇਲਾਕੇ ਦੇ ਲੋਕਾਂ ਨੂੰ ਭੈਅ ਭੀਤ ਹੋਣ ਦੀ ਬਜ਼ਾਏ ਕਰੋਨਾ ਵਾਇਰਸ ਦੇ ਬਚਾਉ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਰੱਖਣ ਦੀ ਅਹਿਮ ਜਰੂਰਤ ਹੈ।