ਚੰਡੀਗੜ੍ਹ, 19 ਮਾਰਚ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ ਸਨ, ਜਿੰਨ੍ਹਾਂ ਦੇ ਅੰਤਿਮ ਸਸਕਾਰ 'ਤੇ ਉਨ੍ਹਾਂ ਦੇ ਹਮਦਰਦੀਆਂ ਨੂੰ ਨਾ ਪਹੁੰਚਣ ਦੀ ਬੇਨਤੀ ਮਨਪ੍ਰੀਤ ਬਾਦਲ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਕੀਤੀ ਹੈ। ਕਿਉਂਕਿ ਅੱਜ ਹੀ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਕਰ ਕੇ ਪੰਜਾਬ 'ਚ ਸਾਰਾ ਕੁਝ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ 20 ਤੋਂ ਵੱਧ ਇਕੱਠ ਨਾ ਕਰਨ ਦੇ ਵੀ ਹੁਕਮ ਕੀਤੇ ਹਨ।
ਮਨਪ੍ਰੀਤ ਬਾਦਲ ਨੇ ਆਪਣੀ ਫੇਸਬੁੱਕ 'ਤੇ ਲਿਖਿਆ : " ਮੇਰੇ ਪਰਿਵਾਰ ਅਤੇ ਮੇਰੇ ਲਈ ਮਿਲੀ ਹਮਦਰਦੀ ਅਤੇ ਸਹਾਇਤਾ ਸੰਦੇਸ਼ਾਂ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਇਸ ਔਖੇ ਸਮੇਂ ਨੂੰ ਸੁਖਾਲਾ ਬਣਾਉਣ ਲਈ ਤੁਹਾਡੀ ਦਿਆਲਤਾ ਨੇ ਮੈਨੂੰ ਬਲ ਬਖ਼ਸ਼ਿਆ ਹੈ। ਕੋਰੋਨਾ ਵਾਇਰਸ ਵਰਗੀ ਗੰਭੀਰ ਬੀਮਾਰੀ ਦੇ ਫੈਲਾਅ ਕਾਰਨ ਮੈਂ ਸਾਰਿਆਂ ਨੂੰ ਮੇਰੀ ਮਾਂ ਜੀ ਦੇ ਅੰਤਮ ਸੰਸਕਾਰ ਲਈ ਵਿਅਕਤੀਗਤ ਤੌਰ 'ਤੇ ਪਹੁੰਚਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦਾ ਹਾਂ। ਵੱਡੇ ਇਕੱਠ ਵਿੱਚ ਇਕੱਤਰ ਹੋ ਕੇ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਜੋਖ਼ਮ ਵਿੱਚ ਪਾਉਣ ਦੀ ਬਜਾਏ, ਇਲੈਕਟ੍ਰੌਨਿਕ ਮਾਧਿਅਮ ਰਾਹੀਂ ਹੀ ਸੋਗ ਕਰਨ ਦੀ ਕਿਰਪਾਲਤਾ ਕਰੋ।"