ਚੰਡੀਗੜ੍ਹ, 19 ਮਾਰਚ 2020 - ਕੋਰੋਨਾਵਾਇਰਸ ਨਾਲ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ 'ਚ ਪਹਿਲੀ ਮੌਤ ਹੋਣ ਤੋਂ ਬਾਅਦ ਅਤੇ ਚੰਡੀਗੜ੍ਹ 'ਚ ਇਸਦੇ ਇੱਕ ਮਰੀਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਮੋਹਾਲੀ 'ਚ ਇੱਲ 69 ਸਾਲਾ ਬਜ਼ੁਰਗ ਔਰਤ ਨੂੰ ਘਰ 'ਚ ਰਹਿਣ ਲਈ ਕਿਹਾ ਗਿਆ ਹੈ।
ਇਹ ਔਰਤ ਬੀਤੇ ਚਾਰ ਪੰਜ ਦਿਨ ਪਹਿਲਾਂ ਯੂ.ਕੇ ਤੋਂ ਪਰਤੀ ਹੈ ਤੇ ਇਸਨੂੰ ਉਸੇ ਦਿਨ ਦੀ ਖੰਘ, ਜ਼ੁਖਾਮ ਅਤੇ ਹੱਡ ਭੰਨਵਾਂ ਬੁਖਾਰ ਹੈ ਜਿਸ ਕਾਰਨ ਉਸਨੂੰ ਘਰ 'ਚ ਹੀ ਆਈਸੋਲੇਟ ਹੋਣ ਲਈ ਆਖ ਦਿੱਤਾ ਗਿਆ ਹੈ।