ਅੰਮ੍ਰਿਤਸਰ ਦਿਹਾਤੀ ਵਿਖੇ ਚਲਾਏ ਪਾਇਲਟ ਪ੍ਰੋਜੈਕਟ ਦੀ ਸਫਲਤਾ ਪਿੱਛੋਂ ਪੂਰੇ ਸੂਬੇ 'ਚ ਇਹ ਮੁਹਿੰਮ ਚਲਾਉਣ ਲਈ ਵੀਪੀਓਜ਼ ਦਾ ਨੈਟਵਰਕ ਵਧਾਇਆ ਜਾਵੇਗਾ: ਡੀਜੀਪੀ
ਚੰਡੀਗੜ,19 ਮਾਰਚ 2020: ਪੰਜਾਬ ਸਰਕਾਰ ਦੀ ਕੋਵਿਡ -19 ਜਾਗਰੂਕਤਾ ਮੁਹਿੰਮ ਨੂੰ ਅਮ੍ਰਿਤਸਰ (ਦਿਹਾਤੀ) ਜ਼ਿਲ•ੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਜਿਥੇ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਤਾਇਨਾਤ ਗ੍ਰਾਮ ਪੁਲਿਸ ਅਧਿਕਾਰੀਆਂ (ਵੀਪੀਓ) ਰਾਹੀਂ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਚਲਾਈ ਗਈ।
ਜ਼ਿਲ•ੇ ਵਿਚ ਵੀ.ਪੀ.ਓ ਸਕੀਮ ਨੂੰ ਮਿਲੀ ਵੱਡੀ ਸਫਲਤਾ ਤੋਂ ਬਾਅਦ, ਜਿਥੇ ਪਿਛਲੇ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਵਲੋਂ ਇਸ ਮੁਹਿੰਮ ਨੂੰ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਗਿਆ ਸੀ। ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਸੂਬੇ ਭਰ ਵਿਚ ਵੀ.ਪੀ.ਓ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਸਾਰੇ ਜ਼ਿਲਿ•ਆਂ ਵਿੱਚ ਇਸ ਜਾਗਰੂਕਤਾ ਮੁਹਿੰਮ ਨੂੰ ਜਲਦ ਹੀ ਫੈਲਾਉਣ ਲਈ ਇਨ•ਾਂ ਵੀਪੀਓਜ਼ ਨੂੰ ਲਗਾਇਆ ਜਾਵੇਗਾ।
ਡੀ.ਜੀ.ਪੀ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਵਿੱਚ ਪਿਛਲੇ ਚਾਰ ਦਿਨਾਂ ਦੌਰਾਨ ਕੁੱਲ 550 ਪਿੰਡ ਪਹਿਲਾਂ ਹੀ ਇਸ ਮੁਹਿੰਮ ਅਧੀਨ ਹਨ ਅਤੇ ਬਾਕੀ ਬਚਦੇ ਪਿੰਡਾਂ 'ਚ ਵੀ ਅਗਲੇ 2-3 ਦਿਨਾਂ ਵਿੱਚ ਇਹ ਮੁਹਿੰਮ ਸ਼ੁਰੂ ਹੋ ਜਾਵੇਗੀ। ਉਨ•ਾਂ ਕਿਹਾ ਕਿ ਇਸ ਮੁਹਿੰਮ ਨੂੰ ਨੇਪਰੇ ਚਾੜ•ਨ ਲਈ ਕੁਲ 889 ਵੀਪੀਓ ਮੈਦਾਨ ਵਿਚ ਹਨ ਅਤੇ ਇਨ•ਾਂ ਵੀਪੀਓਜ਼ ਵਲੋਂ ਪਿੰਡ ਦੇ ਸਰਪੰਚਾਂ, ਸਕੂਲ ਦੇ ਮੁੱਖ ਅਧਿਆਪਕਾਂ, ਪਿੰਡ ਦੇ ਗ੍ਰੰਥੀ, ਪਿੰਡ ਦੇ ਚੌਕੀਦਾਰਾਂ, ਘਰਾਂ, ਨੌਜਵਾਨਾਂ ਆਦਿ ਨਾਲ ਕੌਵਿਡ -19 ਦੇ ਫੈਲਣ ਤੋਂ ਬਚਾਅ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੀਟਿੰਗਾਂ ਕਰਨ ਲਈ ਅਲਾਟ ਕੀਤੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ।
ਗ੍ਰਾਮ ਪੁਲਿਸ ਅਧਿਕਾਰੀਆਂ (ਵੀ.ਪੀ.ਓਜ਼) ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਨ•ਾਂ ਨੂੰ ਆਪੋ-ਆਪਣੇ ਪਿੰਡਾਂ ਦੇ ਲੋਕਾਂ ਨੂੰ ਬਿਮਾਰੀ ਅਤੇ ਇਸ ਦੇ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਅਤੇ ਇਸ ਬਾਰੇ ਬਣਾਈਆਂ ਜਾ ਰਹੀਆਂ ਮਿਥਿਹਾਸਕ ਕਿਆਸ-ਅਰਾਈਆਂ ਅਤੇ ਗ਼ਲਤਫ਼ਹਿਮੀਆਂ ਸਬੰਧੀ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਡੀ.ਜੀ.ਪੀ ਨੇ ਜ਼ਿਲ•ਾ ਪੁਲਿਸ ਮੁਖੀਆਂ ਨੂੰ ਸਥਾਨਕ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਬਣਾ ਕੇ ਸਥਾਨਕ ਪੱਧਰ 'ਤੇ ਸਾਰੇ ਲੋਕਾਂ ਲਈ ਕੋਵਿਡ -19 ਸਬੰਧੀ ਸਰਕਾਰ ਦੀਆਂ ਹਦਾਇਤਾਂ ਅਤੇ ਸਲਾਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਿਹਾ ।
ਪਿੰਡ ਦੇ ਨੌਜਵਾਨਾਂ ਦੀ ਸਹਾਇਤਾ ਨਾਲ ਵੀ.ਪੀ.ਓ ਸੋਸ਼ਲ ਮੀਡੀਆ ਦੀ ਵਰਤੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਬੰਧਤ ਖੇਤਰ ਦੇ ਹਰੇਕ ਘਰ ਤਕ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਇਸਤੇਮਾਲ ਕਰ ਰਹੇ ਹਨ। ਨਾਗਰਿਕਾਂ ਨੂੰ ਕੌਵਿਡ-19 ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਦੂਰੀਆਂ ਨੂੰ ਸਖਤੀ ਨਾਲ ਬਣਾਈ ਰੱਖਣ ਲਈ ਸੇਧ ਦਿੱਤੀ ਜਾ ਰਹੀ ਹੈ। ਵੀਪੀਓ ਸਥਾਨਕ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕੱਠ 50 ਤੋਂ ਘੱਟ ਰੱਖਣ।
ਸੋਸ਼ਲ ਮੀਡੀਆ 'ਤੇ ਅਫਵਾਹਾਂ ਨੂੰ ਠੱਲ ਪਾਉਣ ਲਈ, ਵੀਪੀਓ ਨਾਗਰਿਕਾਂ ਨੂੰ ਸਲਾਹ ਦੇ ਰਹੇ ਹਨ ਕਿ ਸਥਿਤੀ ਦੀ ਸੱਚਾਈ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਜਾਂ ਪੁਲਿਸ ਕੋਲ ਜਾ ਕੇ ਸੰਪਰਕ ਕਰਨ। ਉਹ ਨਾਗਰਿਕਾਂ ਨੂੰ ਵੀ ਚੇਤਾਵਨੀ ਦੇ ਰਹੇ ਹਨ ਕਿ ਕੋਰੋਨਾ ਵਾਇਰਸ ਸਬੰਧੀ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਪੁਲਿਸ ਅਧਿਕਾਰੀ ਨਾਗਰਿਕਾਂ ਨੂੰ ਅੱਗੇ ਬੇਨਤੀ ਕਰ ਰਹੇ ਹਨ ਕਿ ਉਹ ਕੌਵਿਡ-19 'ਤੇ ਅਣ-ਪ੍ਰਮਾਣਿਤ ਜਾਣਕਾਰੀ ਜਾਂ ਤਸਵੀਰਾਂ ਅੱਗੇ ਭੇਜਣ ਤੋਂ ਗੁਰੇਜ਼ ਕਰਨ।
ਡੀ.ਜੀ.ਪੀ ਅਨੁਸਾਰ ਇਸ ਉਪਰਾਲੇ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਪਿਛਲੇ 3-4 ਦਿਨਾਂ ਤੋਂ ਵੱਡੀ ਗਿਣਤੀ ਨੌਜਵਾਨ ਅੱਗੇ ਆ ਰਹੇ ਹਨ ਤਾਂ ਜੋ ਘਰ-ਘਰ ਜਾ ਕੇ ਕੀਤੀ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੇ ਸਬੰਧਤ ਵੀ.ਪੀ.ਓਜ਼ ਦੀ ਸਹਾਇਤਾ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਵੱਖ-ਵੱਖ ਭਾਈਵਾਲਾਂ ਦੀ ਮਦਦ ਨਾਲ ਵਿੱਢਿਆ ਇਹ ਉਪਰਾਲਾ ਕੋਵਿਡ -19 ਦੇ ਫੈਲਣ ਨੂੰ ਰੋਕਣ ਅਤੇ ਜਾਨਾਂ ਬਚਾਉਣ ਲਈ 24 ਘੰਟੇ ਚੌਕਸੀ ਰੱਖਣ ਵਿਚ ਸਫਲ ਸਾਬਤ ਹੋਵੇਗਾ।
ਇਹ ਜ਼ਿਕਰਯੋਗ ਹੈ ਕਿ '' ਇਕ ਪਿੰਡ ਇਕ ਕਾੱਪ ” ਯੋਜਨਾ ਦਾ ਉਦੇਸ਼ ਪੁਲਿਸ ਮੁਲਾਜ਼ਮਾਂ ਨੂੰ ਸ਼ਹਿਰੀਆਂ ਦੇ ਨੇੜੇ ਲਿਆਉਣਾ ਹੈ। ਇਸ ਵਿਚ ਰਾਜ ਦੇ 12,700 ਪਿੰਡਾਂ ਵਿਚੋਂ ਹਰੇਕ ਲਈ ਸਹਾਇਕ ਸਬ-ਇੰਸਪੈਕਟਰ / ਹੈਡ ਕਾਂਸਟੇਬਲ / ਕਾਂਸਟੇਬਲ ਦੇ ਅਹੁਦੇ 'ਤੇ ਨਾਮਜ਼ਦ ਗ੍ਰਾਮ ਪੁਲਿਸ ਅਧਿਕਾਰੀਆਂ (ਵੀਪੀਓ) ਦੀ ਨਿਯੁਕਤੀ ਸ਼ਾਮਲ ਹੈ। ਉਨ•ਾਂ ਦਾ ਕੰਮ ਅਪਰਾਧੀਆਂ, ਉਨ•ਾਂ ਦੀਆਂ ਗਤੀਵਿਧੀਆਂ ਅਤੇ ਠਿਕਾਣਿਆਂ, ਪਿੰਡ ਵਿਚੋਂ ਗੁੰਮ ਹੋਏ ਅਪਰਾਧੀਆਂ, ਪਿੰਡ ਵਿਚ ਨਸ਼ਿਆਂ ਦੀ ਵਿਕਰੀ / ਵੰਡ ਆਦਿ ਸਮੇਤ ਜਾਣਕਾਰੀ ਇਕੱਤਰ ਕਰਨਾ ਹੈ।