← ਪਿਛੇ ਪਰਤੋ
ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ 23 ਤੋਂ 27 ਮਾਰਚ ਤੱਕ ਨਹੀਂ ਕਰਨਗੇ ਕੰਮ ਚੰਡੀਗੜ੍ਹ , 20 ਮਾਰਚ, 2020 : ਪੰਜਾਬ ਰੈਵੇਨਿਊ ਆਫੀਸਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ 23 ਤੋਂ 27 ਮਾਰਚ ਤੱਕ ਆਪੋ ਆਪਣੇ ਦਫਤਰਾਂ ਵਿਚ ਕੰਮ ਨਹੀਂ ਕਰਨਗੇ। ਇਹ ਫੈਸਲਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਸ ਦੇ ਪਸਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਦੱਸਿਆ ਕਿ ਲੋਕਾਂ ਦਾ ਇਕੱਠ ਹੋਣ ਤੋਂ ਰੋਕਣ ਲਈ ਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਸਪਸ਼ਟ ਕੀਤਾ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆਪੋ ਆਪਣੇ ਦਫਤਰਾਂ ਵਿਚ ਡਿਊਟੀ ਕਰਦੇ ਰਹਿਣਗੇ।
Total Responses : 265