ਰੋਪੜ ਵਿਚ ਜਨਤਕ ਇਕੱਠ ਵਾਲੇ ਅਦਾਰੇ ਬੰਦ ਰੱਖਣ ਦੇ ਹੁਕਮ
ਹਰੀਸ਼ ਕਾਲੜਾ
ਰੂਪਨਗਰ 21 ਮਾਰਚ 2020: ਸੋਨਾਲੀ ਗਿਰਿ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਐਪੀਡੇਮਿਕ ਕੰਟਰੋਲ ਐਕਟ 1897 ਤਹਿਤ ਨਵੇਂ ਸਥਾਨਿਕ ਬੱਸ ਅੱਡੇ ਨਜ਼ਦੀਕ ਬਣੀ ਮਿਲਟਰੀ ਕੰਟੀਨ ਨੂੰ 24 ਮਾਰਚ ਤੱਕ ਬੰਦ , ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਾਰੇ ਪਾਰਲਰ, ਸੈਲੂਨ, ਬਾਰਬਰ ਸ਼ੋਪਜ਼ , ਸਪਾ ਸੈਂਟਰਜ਼, ਸਿਨੇਮਾ ਘਰ, ਜਿਮ, ਸ਼ੌਪਿੰਗ ਮਾਲ, ਸਵੀਮਿੰਗ ਪੂਲ ਆਦਿ 31 ਮਾਰਚ ਤੱਕ ਬੰਦ ਅਤੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਹੀ ਕਿਸੇ ਪ੍ਰਕਾਰ ਦੇ ਸੋਸ਼ਲ ਤੇ ਰਲੀਜ਼ਸ ਫਕਸ਼ਨ/ਸੈਲੀਬਰੇਸ਼ਨ ਤੇ 20 ਵਿਅਕਤੀਆ ਤੋਂ ਜਿਆਦਾ ਦਾ ਇਕੱਠ ਕਰਨ ਤੇ ਪੂਰਨ ਤੋਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।