ਪੰਜਾਬ ਚ ਹੁਣ ਤੱਕ 3 ਪੋਜ਼ੀਟਿਵ ਕੇਸ ਆਏ , ਪੜ੍ਹੋ ਮੀਡਿਆ ਬੁਲੇਟਿਨ
ਮੀਡੀਆ ਬੁਲੇਟਿਨ ਕੋਵਿਡ-19 (ਕਰੋਨਾ ਵਾਇਰਸ)
ਚੰਡੀਗੜ੍ਹ, 21 ਮਾਰਚ, 2020 :
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 20-3-2020 :
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 158
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 3
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 125
ਮ੍ਰਿਤਕਾਂ ਦੀ ਗਿਣਤੀ 1
ਰਿਪੋਰਟ ਦੀ ਉਡੀਕ ਹੈ 30
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਮਾਮਲਾ 1:
ਪਹਿਲਾ ਮਾਮਲਾ ਇਟਲੀ ਦੇ ਵਸਨੀਕ ਵਿਅਕਤੀ ਦਾ ਹੈ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਉਪਰੰਤ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ।
ਮਾਮਲਾ 2:
ਦੂਜਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ ਵਿਅਕਤੀ ਦਾ ਹੈ । ਇਹ 70 ਸਾਲਾ ਮਰੀਜ਼ ਪਹਿਲਾਂ ਹੀ ਸ਼ੱਕਰ-ਰੋਗ(ਡਾਇਬਟੀਜ਼) ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਮਰੀਜ਼ ਦੇ 83 ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਨਿਗਰਾਨੀ ਅਧੀਨ ਹਨ ਅਤੇ 14 ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ। ਨਮੂਨਿਆਂ ਦੀ ਰਿਪੋਰਟ ਹਾਲੇ ਆਉਣੀ ਹੈ।
ਮਾਮਲਾ 3:
ਤੀਜਾ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧ ਇੱਕ 69 ਸਾਲਾ ਔਰਤ ਦਾ ਹੈ। ਜੋ 13 ਮਾਰਚ ਨੂੰ ਯੂਕੇ ਤੋਂ ਦਿੱਲੀ ਪੁਹੰਚੀ ਸੀ। ਔਰਤ ਦੇ 21 ਨਜ਼ਦੀਕੀ ਲੋਕਾਂ ਦੇ ਨਮੂਨਿਆਂ ਲੈ ਲਏ ਗਏ ਹਨ ਤੇ ਉਨ੍ਹਾਂ ਨੂੰ ਘਰ ਵਿਚ ਹੀ ਹੋਮ ਕੁਅਰੰਟਾਈਨ ਰੱਖਿਆ ਗਿਆ ਹੈ।
ਹਵਾਈ ਅੱਡੇ ਅਤੇ ਸਰਹੱਦੀ ਚੈੱਕ ਪੋਸਟ ਸਕ੍ਰੀਨਿੰਗ
ਲੜੀ ਨੰ:
ਹਵਾਈ ਅੱਡੇ/ ਚੈਕ ਪੋਸਟ ਦਾ ਨਾਮ ਜਾਂਚ ਕੀਤੇ ਯਾਤਰੀਆਂ ਦੀ
ਗਿਣਤੀ ਲੱਛਣਾ ਵਾਲੇ ਯਾਤਰੀਆਂ ਦੀ ਗਿਣਤੀ
1 ਅੰਮ੍ਰਿਤਸਰ, ਹਵਾਈ ਅੱਡਾ 63149
2 ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ 7362 ਕੋਈ ਨਹੀਂ
3 ਵਾਘਾ/ਅਟਾਰੀ ਚੈਕ ਪੋਸਟ 7574
4 ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ 18188 ਕੋਈ ਨਹੀਂ
ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ 962738
ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਅੰਮ੍ਰਿਤਸਰ ਅਤੇ ਐਸਏਐਸ ਨਗਰ ਵਿਚ ਇਕੱਲਵਾਸ(ਕੁਅਰੰਟਾਈਨ) ਸਹੂਲਤਾਂ ਉਪਲਬਧ
47 ਯਾਤਰੀਆਂ ਅੰਮ੍ਰਿਤਸਰ ਵਿਖੇ ਸਰਕਾਰੀ ਕੁਅਰੰਟਾਈਨ ਸਹੂਲਤ ਅਧੀਨ
43 ਯਾਤਰੀ ਪਾਕਿਸਤਾਨ ਨਾਲ ਸਬੰਧਤ
ਇਰਾਨ ਤੋਂ 4 ਯਾਤਰੀ 20 ਮਾਰਚ ਨੂੰ ਤੜਕਸਾਰ ਅੰਮ੍ਰਿਤਸਰ ਹਵਾਈ ਅੱਗੇ ਤੇ ਪਹੁੰਚੇ ਸਨ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੁਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਸ਼ੁਰੂ।
• 2641 ਬੈਡਾਂ ਦੇ ਆਈਸੋਲੇਸ਼ਨ ਵਾਰਡਾਂ ਦੀ ਵਿਵਸਥਾ
• ਸੂਬੇ ਵਿਚ ਕੁੱਲ 6496 ਕੁਅਰੰਟਾਈਨ ਬੈਡਾਂ ਦੀ ਵਿਵਸਥਾ
• ਜ਼ਿਲਾ ਅਤੇ ਸੂਬਾ ਪੱਧਰ 'ਤੇ ਕੰਟਰੋਲ ਰੂਮ ਸਰਗਰਮ।
• ਕੇਂਦਰ ਹੈਲਪਲਾਈਨ ਨੰਬਰ 104 ਜਾਰੀ। ਲੋਕਾਂ ਦੀ ਸਹੂਲਤ ਲਈ ਇਸ ਹੈਲਪਲਾਈਨ ਨੰਬਰ ਦੀ ਸੀਟਾਂ ਵਧਾ ਕੇ 15 ਕੀਤੀਆਂ।
• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲਬਧ