ਮੌਜੂਦਾ ਸੰਕਟ ਹਾਲਤ ਨਾਲ ਨਿਪਟਣ ਲਈ ਤੇ ਸਰਕਾਰ ਨਾਲ ਖੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਟਰਾਈਡੈਂਟ ਗਰੁੱਪ
ਲੁਧਿਆਣਾ , 21 ਮਾਰਚ , 2020 : ਪੰਜਾਬ ਦੇ ਨਾਮਵਰ ਕਾਰਪੋਰੇਟ ਅਤੇ ਇੰਡਸਟਰੀਅਲ ਅਦਾਰੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਐਲਾਨ ਕੀਤਾ ਹੈ ਕਿ ਇਹ ਕਰੋਨਾ ਵਾਇਰਸ ਤੋਂ ਪੈਦਾ ਹੋਏ ਸੰਕਟ ਦੌਰਾਨ ਦੇਸ਼ ਅਤੇ ਪੰਜਾਬ ਡੀ ਸਰਕਾਰ ਅਤੇ ਲੋਕਾਂ ਨਾਲ ਡਟ ਕੇ ਖੜ੍ਹਾ ਹੈ .ਉਨ੍ਹਾਂ ਕਿਹਾ ਕਿ ਇਹ ਗਰੁੱਪ ਜਿੱਥੇ ਇਸ ਮੌਕੇ ਸਰਕਾਰ ਨੂੰ ਹਰ ਸਹਿਯੋਗ ਦੇਵੇਗਾ ਉੱਥੇ ਆਪਣੇ ਨਾਲ ਜੁੜੇ 35 ਹਜ਼ਾਰ ਪਰਿਵਾਰਾਂ ਦੀ ਦੇਖ ਭਾਲ ਦਾ ਜ਼ਿੰਮਾ ਵੀ ਲਵੇਗਾ . ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਰੋਨਾਵਾਇਰਸ ਕਰ ਕੇ ਕੀਤੀਆਂ ਛੁੱਟੀਆਂ ਦੀ ਵੀ ਕਾਮਿਆਂ ਨੂੰ ਪੂਰੀ ਤਨਖਾਹ ਮਿਲੇਗੀ
ਗਰੁੱਪ ਦੇ ਐਮ ਡੀ ਦੀਪਕ ਨੰਦਾ ਨੇ ਦੱਸਿਆ ਕਿ ਇਹ ਗਰੁੱਪ ਜਿੱਥੇ ਪ੍ਰਧਾਨ ਮੰਤਰੀ ਵੱਲੋਂ ਇਸ ਸੰਕਟ ਨਾਲ ਨਿਪਟਣ ਲਈ ਚੁੱਕੇ ਗਏ ਕਦਮਾਂ ਤੇ ਪਹਿਰਾ ਦੇਵੇਗਾ ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਰਕਾਰ ਵੱਲੋਂ ਲਏ ਗਏ ਸਾਰੇ ਪੈਰਾਂ ਦੀ ਪਾਲਣਾ ਕਰ ਰਿਹਾ ਹੈ .
ਸ਼੍ਰੀ ਗੁਪਤਾ ਨੂੰ ਅਨੁਸਾਰ ਉਨ੍ਹਾਂ ਨੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ .ਇਸ ਬਿਮਾਰੀ ਤੋਂ ਬਚਣ ਲਈ ਆਪਣੇ ਅਦਾਰਿਆਂ ਵਿਚ ਪੂਰੇ ਬੱਚਾ ਪ੍ਰਬੰਧ ਕੀਤੇ ਹਨ ਅਤੇ ਉੱਥੇ ਥਰਮਲ ਲੇਜ਼ਰ ਗੰਨ ਦਾ ਪ੍ਰਬੰਧ ਕੀਤਾ ਹੈ . ਸਾਰੇ ਗੱਲ ਅਤੇ ਵਰਕਰਾਂ ਨੂੰ ਮਾਸਕ , ਸੈਨੇਟਾਈਜ਼ਰ ਤੇ ਸਬੂਣ ਅਧਿਕ ਮੁਹੱਈਆ ਕਰਾਏ ਹਨ. ਜੇਕਰ ਲੋੜ ਪਈ ਤਾਂ ਆਪਣੇ ਅਦਾਰੇ ਦੀ ਪੈਦਾਵਾਰ ਵੀ ਪੂਰੀ ਤਰ੍ਹਾਂ ਬੰਦ ਕੀਤੀ ਜਾਵੇਗੀ .
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਰੋਨਾਵਾਇਰਸ ਕਰ ਕੇ ਕੀਤੀਆਂ ਛੁੱਟੀਆਂ ਦੀ ਵੀ ਕਾਮਿਆਂ ਨੂੰ ਪੂਰੀ ਤਨਖਾਹ ਮਿਲੇਗੀ .
ਰਾਜਿੰਦਰ ਗਪੁਤਾ ਨੇ ਇਹ ਵੀ ਐਲਾਨ ਕੀਤਾ ਕਿ ਟ੍ਰਾਈਡੈਂਟ ਨਾਲ ਜੁੜੇ ਜਿਹੜੀਆਂ ਔਰਤਾਂ , ਬੱਚਿਆਂ ਜਾਂ ਪਰਿਵਾਰਾਂ ਨੂੰ ਬਾਹਰ ਰਹਿਣ ਜਾਂ ਖਾਣ ਪੀਣ ਦੀ ਸਮੱਸਿਆ ਹੈ , ਉਨ੍ਹਾਂ ਨੂੰ ਵੀ ਇਹ ਗਰੁੱਪ ਪੂਰੀ ਤਰ੍ਹਾਂ ਮਦਦ ਕਰੇਗਾ ਅਤੇ ਉਨ੍ਹ ਦੀ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਤੋਂ ਇਲਾਵਾ ਮੁਫ਼ਤ ਮੈਡੀਕਲ ਸਹਾਇਤਾ ਮੁਹਈਆ ਕਰੇਗਾ . ਉਨ੍ਹਾਂ ਇਹ ਵੀ ਕਿਹਾ ਕਿ ਬਰਨਾਲੇ ਇਲਾਕੇ ਦੇ ਲੋਕਾਂ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਇਸ ਮੌਕੇ ਹੋਈ ਤਾਂ ਉਹ ਇਸ ਲਈ ਆਪਣੀ ਪੂਰੀ ਵਾਹ ਲਾਉਣਗੇ .