← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 21 ਮਾਰਚ 2020 - ਲੁਧਿਆਣਾ ਦੇ ਬਾਹਰਵਾਰ ਬੱਦੋਬਾਲ ਕੋਲ ਬਣੇ ਪੁਲਿਸ ਨਾਕੇ ਤੋਂ ਦੁਪਹਿਰ ਦੋ ਵਜੇ 10 ਮਿੰਟ ਦੇ ਅਰਸੇ ਦੌਰਾਨ 6 ਸਰਕਾਰੀ ਬੱਸਾਂ ਗੁਜਰੀਆਂ। ਇਹਨਾ ਵਿੱਚੋਂ 4 ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਗਰਾਓਂ, ਮੋਗਾ ਤੇ ਫ਼ਿਰੋਜ਼ਪੁਰ ਰੂਟ ਦੀਆਂ ਸਨ, ਪੈਪਸੂ ਰੋਡਵੇਜ਼ ਦੀ ਇੱਕ ਬੱਸ ਬਠਿੰਡੇ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਲੰਘੀ। ਥਰੀ ਵੀਲਰ ਆਟੋ ਰਿਕਸ਼ਾ ਵੀ ਇਸ ਰੋਡ ਤੇ ਸਵਾਰੀਆਂ ਲਿਜਾਂਦੇ ਹੋਏ ਵੀ ਦੇਖੇ ਗਏ। ਇਸ ਅਰਸੇ ਦੌਰਾਨ ਕੋਈ ਪਰਾਈਵੇਟ ਬੱਸ ਕਿਸ ਵੀ ਪੱਤਰਕਾਰ ਦੇ ਨਜ਼ਰੀਂ ਨਹੀਂ ਪਈ। ਪਰ ਨਾਕੇ ਤੇ ਖੜੇ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਪਰਾਈਵੇਟ ਬੱਸਾਂ ਵੀ ਚਲ ਰਹੀਆਂ ਨੇ ਪਰ ਸਰਕਾਰੀ ਬੱਸਾਂ ਦੇ ਮੁਕਾਬਲੇ ਬਹੁਤ ਘੱਟ।
Total Responses : 265