ਚੰਡੀਗੜ੍ਹ, 21 ਮਾਰਚ 2020 - ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹੋਇਆ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਲੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੇ ਵਧ ਰਹੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਇਸ ਦੇ ਤਹਿਤ ਹੀ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ ਕਾਹਨ ਸਿੰਘ ਪੰਨੂ ਵੱਲੋਂ ਡਿਪਾਰਟਮੈਂਟ ਆਫ ਐਕਸਾਈਜ਼ ਅਤੇ ਟੈਕਸੇਸਨ ਵੱਲੋਂ ਪ੍ਰਵਾਨਿਤ ਸ਼ਰਾਬ ਦੇ ਕਾਰਖਾਨਿਆ ਨੂੰ ਸੈਨੇਟਾਈਜ਼ਰ ਬਣਾਉਣ ਦੀ ਅਗਿਆ ਦਿੱਤੀ ਗਈ ਹੈ।
- ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆ ਸ਼ਰਾਬ ਦੇ ਕਾਰਖਾਨਿਆਂ ਨੂੰ ਇਹ ਪ੍ਰਵਾਨਗੀ 10 ਦਿਨਾਂ ਲਈ ਦਿੱਤੀ ਗਈ ਹੈ ਜੋ ਕਿ ਲੋੜ ਪੈਣ 'ਤੇ ਵਧਾਈ ਜਾ ਸਕਦੀ ਹੈ।
- ਸਿਰਫ ਡਿਪਾਰਟਮੈਂਟ ਆਫ ਐਕਸਾਈਜ਼ ਅਤੇ ਟੈਕਸੇਸ਼ਨ ਵੱਲੋਂ ਪ੍ਰਵਾਨਿਤ ਸ਼ਰਾਬ ਦੇ ਕਾਰਖਾਨਿਆ ਨੂੰ ਸੈਨੇਟਾਈਜ਼ਰ ਬਣਾਉਣ ਦੀ ਅਗਿਆ ਦਿੱਤੀ ਗਈ ਹੈ।
- ਸੈਨੇਟਾਈਜ਼ਰ ਬਣਾਉਣ ਵਾਲੇ ਕਾਰਖਾਨੇ ਸਿਰਫ ਸਰਕਾਰ ਨੂੰ ਹੀ ਪ੍ਰੋਡਕਟ ਦੀ ਸਪਲਾਈ ਕਰਨਗੇ ਨਾ ਕਿ ਬਾਹਰ ਕਿਸੇ ਹੋਰ ਸੂਬੇ ਜਾ ਨਿੱਜੀ ਕੰਪਨੀ ਨੂੰ।
- ਮਾਲ ਦੀ ਸਪਲਾਈ ਕਰਨ ਵਾਲੇ ਕਾਰਖਾਨੇ ਵਧੀਆ ਸਾਮਾਨ ਦੀ ਵਰਤੋਂ ਕਰਨਗੇ ਅਤੇ ਪ੍ਰੋਡਕਟ ਦੀ ਕੀਮਤ ਤੋਂ ਜ਼ਿਆਦਾ 'ਤੇ ਕਿਸੇ ਵੀ ਸਾਮਾਨ ਦੀ ਵਿਕਰੀ ਨਹੀਂ ਹੋਵੇਗੀ। ਜਿਹੜੀ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਹੋਵੇਗੀ।
- ਡਰੱਗ ਕੰਟਰੋਲ ਅਫਸਰ ਰੋਜ਼ਾਨਾ ਕਾਰਖਾਨਿਆ ਦੀ ਚੈਕਿੰਗ ਕਰੇਗਾ ਅਤੇ ਕੁਆਂਟਿਟੀ, ਸਪਲਾਈ ਅਤੇ ਕਵਾਲਟੀ ਦੀ ਚੈਕਿੰਗ ਵੀ ਕਰੇਗਾ।
- ਜਿਹੜਾ ਕਾਰਖਾਨਾ ਸੈਨੇਟਾਈਜ਼ਰ ਬਣਾਏਗਾ ਉਹ ਸਾਮਾਨ ਦਾ ਪੂਰਾ ਵੇਟਵਾ ਆਪਣੇ ਰਿਕਾਰਡ 'ਚ ਦਰਜ ਕਰੇਗਾ ਜਿਸ ਦੀ ਕਿਸੇ ਵੀ ਸਮੇਂ ਚੈਕਿੰਗ ਕੀਤੀ ਜਾ ਸਕਦੀ ਹੈ।
ਕਾਹਨ ਸਿੰਘ ਪੰਨੂ ਨਾਲ ਵੀਡੀਓ ਇੰਟਰਵਿਊ ਦੇਖਣ ਲਈ ਕਲਿੱਕ ਕਰੋ