ਹਰਦਮ ਮਾਨ
ਸਰੀ, 20 ਮਾਰਚ 2020-ਏਅਰ ਕੈਨੇਡਾ ਨੇ ਮੰਗ ਵਿਚ ਆਈ ਵੱਡੀ ਕਮੀ ਅਤੇ ਉਡਾਣਾਂ ਦੇ ਸੀਮਤ ਹੋਣ ਕਾਰਨ 5,000 ਤੋਂ ਵੱਧ ਕਾਮਿਆਂ ਦੀ ਆਰਜ਼ੀ ਤੌਰ ਤੇ ਛੁੱਟੀ ਕਰ ਦਿੱਤੀ ਹੈ।
ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਯੂਨੀਅਨ (CUPE) ਨੇ ਏਅਰ ਕੈਨੇਡਾ ਦੇ ਇਸ ਐਲਾਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਸਥਾਈ ਛਾਂਟੀ 30 ਅਪ੍ਰੈਲ ਤੱਕ ਲਾਗੂ ਰਹੇਗੀ। ਕੈਨੇਡਾ ਭਰ ਵਿੱਚ 3,600 ਫਲਾਈਟਸ ਮੈਂਬਰ ਅਤੇ ਏਅਰ ਕਨੇਡਾ ਰੂਜ ਸਬਸਿਡਰੀ ਦੇ ਸਾਰੇ 1,549 ਕਰਮਚਾਰੀ ਇਸ ਛਾਂਟੀ ਦੀ ਮਾਰ ਹੇਠ ਆ ਜਾਣਗੇ।
ਏਅਰਲਾਈਨ ਦੀ ਇਨ-ਫਲਾਈਟ ਸਰਵਿਸ ਦੀ ਮੀਤ ਪ੍ਰਧਾਨ ਰੇਨੀ ਸਮਿਥ-ਵਲਾਡੇ ਵੱਲੋਂ ਜਾਰੀ ਕੀਤੀ ਗਏ ਇਕ ਪੱਤਰ ਅਨੁਸਾਰ ਏਅਰ ਕੈਨੇਡਾ ਕੋਲ ਮੁਲਾਜ਼ਮਾਂ ਨੂੰ ਘਟਾਉਣ ਤੋਂ ਬਿਨਾਂ ਹੋਰ ਕਈ ਰਾਹ ਨਹੀਂ ਬਚਿਆ ਹੈ। ਇਹ ਫੈਸਲਾ ਬੇਹੱਦ ਮੁਸ਼ਕਲ ਹਨ, ਪਰ ਜ਼ਰੂਰੀ ਵੀ, ਕਿਉਂਕਿ ਹਵਾਈ ਉਡਾਣਾਂ ਦਾ ਕਾਰੋਬਾਰ ਬਹੁਤ ਘੱਟ ਗਿਆ ਹੈ। ਲਗਭਗ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੀ ਕੌਮਾਂਤਰੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ।
ਯੂਨੀਅਨ ਅਨੁਸਾਰ ਏਅਰ ਕੈਨੇਡਾ ਨੇ ਸਾਰੇ ਕਾਮਿਆਂ ਨੂੰ ਆਪਣੀ ਮਰਜ਼ੀ ਨਾਲ ਆਫ-ਡਿਊਟੀ ਹੋਣ ਦੀ ਆਪਸ਼ਨ ਦਿੱਤੀ ਹੈ। “ਆਫ ਡਿਊਟੀ ਸਟੇਟਸ” ਤਹਿਤ ਕਾਮੇ ਇੰਪਲਾਇਮੈਂਟ ਇੰਸ਼ੋਰੈਂਸ ਲੈਣ ਅਤੇ ਯਾਤਰਾ ਦੀ ਸਹੂਲਤ ਕਾਇਮ ਰੱਖਣ ਸਕਣਗੇ। ਯੂਨੀਅਨ ਨੇ ਸਾਰੇ ਕਾਮਿਆਂ ਨੂੰ ਸਵੈ-ਇੱਛਾ ਨਾਲ ਆਫ-ਡਿਊਟੀ ਲੈਣ ਦੀ ਸਲਾਹ ਦਿੱਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com