ਚੰਡੀਗੜ੍ਹ, 21 ਮਾਰਚ 2020 - ਮੀਡੀਆ ਬੁਲੇਟਿਨ ਕੋਵਿਡ-19 (ਕਰੋਨਾ ਵਾਇਰਸ)
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 181
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 13
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 141
ਮ੍ਰਿਤਕਾਂ ਦੀ ਗਿਣਤੀ 1
ਰਿਪੋਰਟ ਦੀ ਉਡੀਕ ਹੈ 27
ਅੱਜ ਦਾਖਲ ਹੋਏ ਮਰੀਜ਼ 40
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 13 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਮਾਮਲਾ 1:
ਪਹਿਲਾ ਮਾਮਲਾ ਇਟਲੀ ਦੇ ਵਸਨੀਕ ਵਿਅਕਤੀ ਦਾ ਹੈ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਉਪਰੰਤ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ।
ਮਾਮਲਾ 2:
ਦੂਜਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ ਵਿਅਕਤੀ ਦਾ ਹੈ । ਇਹ 70 ਸਾਲਾ ਮਰੀਜ਼ ਪਹਿਲਾਂ ਹੀ ਸ਼ੱਕਰ-ਰੋਗ(ਡਾਇਬਟੀਜ਼) ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਮਰੀਜ਼ ਇਟਲੀ ਦੇ ਰਸਤੇ 7 ਮਾਰਚ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਜਿਸਦੀ ਦਿਲ ਦੇ ਦੌਰੇ ਕਾਰਨ ਸਰਕਾਰੀ ਹਸਪਤਾਲ ਵਿਚ ਮੌਤ ਹੋਈ।
ਮਾਮਲਾ 3:
ਤੀਜਾ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧ ਇੱਕ 69 ਸਾਲਾ ਔਰਤ ਦਾ ਹੈ। ਜੋ 13 ਮਾਰਚ ਨੂੰ ਯੂਕੇ ਤੋਂ ਦਿੱਲੀ ਪੁਹੰਚੀ ਸੀ। ਉਹ 18 ਮਾਰਚ ਨੂੰ ਹਸਪਤਾਲ ਪਹੁੰਚੀ ਸੀ। ਔਰਤ ਦੇ ਨਜ਼ਦੀਕੀ ਦੇ ਨਮੂਨੇ ਪੀਜੀਆਈ ਭੇਜੇ ਗਏ ਅਤੇ ਪਾਜ਼ਟਿਵ ਪਾਏ ਗਏ ਹਨ। ਔਰਤ ਦੀ ਸਥਿਤੀ ਸਥਿਰ ਹੈ।
ਮਾਮਲਾ 4:
ਚੌਥਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 35 ਸਾਲਾ ਪੁਰਸ਼ ਦਾ ਹੈ। ਉੁਹ ਕੇਸ 2 ਦਾ ਪੁੱਤਰ ਹੈ ਅਤੇ ਕੇਸ 2 ਦੇ ਬਹੁਤ ਨੇੜੇ ਰਿਹਾ ਹੈ। ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 5:
ਪੰਜਵਾਂ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 34 ਸਾਲਾ ਪੁਰਸ਼ ਦਾ ਹੈ। ਉੁਹ ਕੇਸ 2 ਦਾ ਪੁੱਤਰ ਹੈ ਅਤੇ ਕੇਸ 2 ਦੇ ਬਹੁਤ ਨੇੜੇ ਰਿਹਾ ਹੈ। ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 6:
ਛੇਵਾਂ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 45 ਸਾਲਾ ਪੁਰਸ਼ ਦਾ ਹੈ। ਉੁਹ ਕੇਸ 2 ਦਾ ਪੁੱਤਰ ਹੈ ਅਤੇ ਕੇਸ 2 ਦੇ ਬਹੁਤ ਨੇੜੇ ਰਿਹਾ ਹੈ। ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 7:
ਸੱਤਵਾਂ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 40 ਸਾਲਾ ਔਰਤ ਦਾ ਹੈ। ਉੁਹ ਕੇਸ 2 ਦੀ ਨਹੁੰ ਹੈ । ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 8:
ਅੱਠਵਾਂ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 17 ਸਾਲਾ ਲੜਕੀ ਦਾ ਹੈ। ਉੁਹ ਕੇਸ 2 ਦੀ ਪੋਤਰੀ ਹੈ । ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 9:
ਨੌਵਾਂ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ 36 ਸਾਲਾ ਔਰਤ ਦਾ ਹੈ। ਉੁਹ ਕੇਸ 2 ਦੀ ਪੁੱਤਰੀ ਹੈ । ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਸਨੂੰ ਹਸਪਤਾਲ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 10:
ਦਸਵਾਂ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧਤ 42 ਸਾਲਾ ਵਿਅਕਤੀ ਦਾ ਹੈ । ਇਹ ਲੰਡਨ ਤੋਂ ਵਾਪਸ ਪਰਤਿਆ ਸੀ ਅਤੇ 12 ਮਾਰਚ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਇਸ ਨੂੰ ਸਰਕਾਰੀ ਹਸਪਤਾਲ-16 ਵਿਚ ਰੱਖਿਆ ਗਿਆ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ।
ਮਾਮਲਾ 11:
ਗਿਆਰਵਾਂ ਮਾਮਲਾ ਗੜ੍ਹਸ਼ੰਕਰ, ਹੁਸ਼ਿਆਰਪੁਰ ਨਾਲ ਸਬੰਧਤ 60 ਸਾਲਾ ਪੁਰਸ਼ ਦਾ ਹੈ। ਉੁਹ ਕੇਸ 2 ਨਿਕਟ ਵਰਤੀ ਰਿਹਾ ਹੈ । ਇਸਨੂੰ ਟੈਸਟ ਦੌਰਾਨ ਪਾਜ਼ਟਿਵ ਪਾਇਆ ਗਿਆ। ਇਹ ਹਸਪਤਾਲ ਵਿਚ ਦਾਖਲ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 12:
ਬਾਰ੍ਹਵਾਂ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧਤ ਇੱਕ 74 ਸਾਲਾ ਔਰਤ ਦਾ ਹੈ। ਇਹ ਕੇਸ 3 ਦੀ ਭੈਣ ਹੈ । ਇਹ ਕੇਸ 3 ਨਾਲ ਯੂ ਕੇ ਤੋਂ ਵਾਪਸ ਆਈ ਸੀ ਅਤੇ ਉਸ ਨਾਲ । ਇਹ ਹਸਪਤਾਲ ਵਿਚ ਦਾਖਲ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਾਮਲਾ 13:
ਤੇਰਵਾਂ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧਤ ਇੱਕ 28 ਸਾਲਾ ਔਰਤ ਦਾ ਹੈ। ਇਹ ਕੇਸ 3 ਦੀ ਕਰਮਚਾਰਨ ਸੀ । ਇਹ ਕੇਸ 3 ਨਾਲ ਯੂ ਕੇ ਤੋਂ ਵਾਪਸ ਆਈ ਸੀ ਅਤੇ ਉਸ ਨਾਲ । ਇਹ ਹਸਪਤਾਲ ਵਿਚ ਦਾਖਲ ਹੈ ਅਤੇ ਇਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਨ੍ਹਾਂ ਸਾਰਿਆਂ ਨਾਲ ਸਬੰਧਤ ਨਿਕਟਵਰਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਸਭ ਨੂੰ ਸਖ਼ਤ ਨਿਗਰਾਨੀ ਵਿਚ ਕੁਅਰੰਟਾਈਨ ਅਧੀਨ ਰੱਖਿਆ ਹੈ।
ਹਵਾਈ ਅੱਡੇ ਅਤੇ ਸਰਹੱਦੀ ਚੈੱਕ ਪੋਸਟ ਸਕ੍ਰੀਨਿੰਗ
ਲੜੀ ਨੰ:
ਹਵਾਈ ਅੱਡੇ/ ਚੈਕ ਪੋਸਟ ਦਾ ਨਾਮ ਜਾਂਚ ਕੀਤੇ ਯਾਤਰੀਆਂ ਦੀ
ਗਿਣਤੀ ਲੱਛਣਾ ਵਾਲੇ ਯਾਤਰੀਆਂ ਦੀ ਗਿਣਤੀ
1 ਅੰਮ੍ਰਿਤਸਰ, ਹਵਾਈ ਅੱਡਾ 63702 7
2 ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ 7519 ਕੋਈ ਨਹੀਂ
3 ਵਾਘਾ/ਅਟਾਰੀ ਚੈਕ ਪੋਸਟ 7574 1
4 ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ 18188 ਕੋਈ ਨਹੀਂ
ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ 96983 8
ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਅੰਮ੍ਰਿਤਸਰ ਅਤੇ ਐਸਏਐਸ ਨਗਰ ਵਿਚ ਇਕੱਲਵਾਸ(ਕੁਅਰੰਟਾਈਨ) ਸਹੂਲਤਾਂ ਉਪਲਬਧ
- 48 ਯਾਤਰੀਆਂ ਅੰਮ੍ਰਿਤਸਰ ਵਿਖੇ ਸਰਕਾਰੀ ਕੁਅਰੰਟਾਈਨ ਸਹੂਲਤ ਅਧੀਨ
- ਸਾਰੇ ਸਥਿਰ ਹਨ ਅਤੇ ਕਿਸੇ ਵਿਚ ਵੀ ਕੋਰੋਨਾ ਦੇ ਲੱਛਣ ਨਹੀਂ ਹਨ।
- ਇਰਾਨ ਤੋਂ 4 ਯਾਤਰੀ 20 ਮਾਰਚ ਨੂੰ ਤੜਕਸਾਰ ਅੰਮ੍ਰਿਤਸਰ ਹਵਾਈ ਅੱਗੇ ਤੇ ਪਹੁੰਚੇ ਸਨ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੁਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਸ਼ੁਰੂ।
• 2856 ਬੈਡਾਂ ਦੇ 210 ਆਈਸੋਲੇਸ਼ਨ ਵਾਰਡਾਂ ਦੀ ਵਿਵਸਥਾ
• ਸੂਬੇ ਵਿਚ ਕੁੱਲ 96 ਕੁਅਰੰਟਾਈਨ ਲਈ 16890 ਬੈਡਾਂ ਦੀ ਵਿਵਸਥਾ
• ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਕੰਟਰੋਲ ਰੂਮ ਸਰਗਰਮ।
• ਕੇਂਦਰ ਹੈਲਪਲਾਈਨ ਨੰਬਰ 104 ਜਾਰੀ। ਲੋਕਾਂ ਦੀ ਸਹੂਲਤ ਲਈ ਇਸ ਹੈਲਪਲਾਈਨ ਨੰਬਰ ਦੀ ਸੀਟਾਂ ਵਧਾ ਕੇ 15 ਕੀਤੀਆਂ।
• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲਬਧ