ਸੰਜੀਵ ਸੂਦ
ਲੁਧਿਆਣਾ, 22 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦਾ ਅਸਰ ਲੁਧਿਆਣਾ 'ਚ ਵੀ ਵੇਖਣ ਨੂੰ ਮਿਲਿਆ। ਏ.ਟੀ.ਐੱਮ. ਅਤੇ ਇੱਕ ਦੋ ਮੈਡੀਕਲ ਸਟੋਰਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਵਿਖਾਈ ਦਿੱਤੀਆਂ। ਪੰਜਾਬ ਪੁਲਿਸ ਖੁਦ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰਦੀ ਵਿਖਾਈ ਦਿੱਤੀ। ਡੀਸੀਪੀ ਲਾਅ ਐਂਡ ਆਰਡਰ ਖੁਦ ਸੜਕਾਂ ਤੇ ਜਾਇਜ਼ਾ ਲੈਂਦੇ ਵਿਖਾਈ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਇਸ ਬੀਮਾਰੀ ਦੇ ਨਾਲ ਲੜਨਾ ਚਾਹੀਦਾ ਹੈ।
ਲੁਧਿਆਣਾ ਵਿੱਚ ਅੱਜ ਜਨਤਾ ਕਰਫ਼ਿਊ ਦੇ ਕਾਰਨ ਮੈਡੀਕਲ ਸਟੋਰ ਅਤੇ ਏ.ਟੀ.ਐੱਮ. ਨੂੰ ਛੱਡ ਕੇ ਸਭ ਕੁੱਝ ਬੰਦ ਵਿਖਾਈ ਦਿੱਤਾ। ਇਸ ਮੌਕੇ ਅਸੀਂ ਮੈਡੀਕਲ ਸਟੋਰ ਚਲਾ ਰਹੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ ਲਈ ਐਮਰਜੰਸੀ ਦੇ ਕਾਰਨ ਉਨ੍ਹਾਂ ਵੱਲੋਂ ਦੁਕਾਨ ਖੋਲ੍ਹੀ ਗਈ ਹੈ।
ਉੱਧਰ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨੇ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਕਿ ਉਹ ਖੁਦ ਰਾਊਂਡ ਤੇ ਨੇ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵੀ ਕਾਫੀ ਚੰਗਾ ਸਮਰਥਨ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਬੀਮਾਰੀ ਨਾਲ ਸਭ ਨੂੰ ਇਕਜੁੱਟ ਹੋ ਕੇ ਹੀ ਨਜਿੱਠਣਾ ਪਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/194919158602537/?t=18