ਚੰਡੀਗੜ੍ਹ, 22 ਮਾਰਚ 2020 - ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਲਈ ਕੁੱਝ ਪਾਬੰਦੀਆਂ ਲਗਾਉਣ ਦਾ ਫੈਸਲਾ ਲਿਆ ਹੈ। 31 ਮਾਰਚ ਤੱਕ ਸਾਰੇ ਗੈਰ ਜਰੂਰੀ ਸੰਸਥਾਵਾਂ ਜਿਨ੍ਹਾਂ ਵਿਚ ਦਫਤਰ, ਸਕੂਲ, ਕਾਲਜ ਤੇ ਕਾਰਖਾਨੇ ਤੇ ਹੋਰ ਵਪਾਰਕ ਅਦਾਰੇ ਸ਼ਾਮਲ ਹਨ ਸਮੇਤ ਸਾਰੇ ਜਨਤਕ ਵਾਹਨ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਪਰੰਤੂ ਸਬਜ਼ੀ, ਰਾਸ਼ਨ ਤੇ ਕੈਮਿਸਟ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।