ਰਜਨੀਸ਼ ਸਰੀਨ
- ਆਮ ਲੋਕਾਂ ਨੂੰ ਇਨ੍ਹਾਂ ਵਿਅਕਤੀਆਂ ਤੋਂ ਦੂਰ ਰਹਿਣ ਦੀ ਹਦਾਇਤ
ਨਵਾਂਸ਼ਹਿਰ, 22 ਮਾਰਚ 2020 - ਜ਼ਿਲ੍ਹੇ ’ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਜਾਂ ਵਿਦੇਸ਼ ਤੋਂ ਆਏ ਵਿਅਕਤੀਆਂ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ’ਚ ‘ਕੁਆਰਨਟਾਈਨ’ ਕਰ ਕੇ ਰੱਖਿਆ ਗਿਆ ਹੈ, ਦੇ ਘਰਾਂ ਦੇ ਬਾਹਰ ਸਿਹਤ ਮਹਿਕਮੇ ਵੱਲੋਂ ਵਿਸ਼ੇਸ਼ ਸਟਿੱਕਰ ਲਗਾਉਣੇ ਸ਼ੁਰੂ ਕੀਤੇ ਗਏ ਹਨ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਸਟਿੱਕਰਾਂ ਦਾ ਮਕਸਦ ਅਜਿਹੇ ਘਰਾਂ ਦੀ ਦੂਰ ਤੋਂ ਹੀ ਪਛਾਣ ਰੱਖਣਾ ਅਤੇ ਆਸ-ਪਾਸ ਦੇ ਘਰਾਂ ਨੂੰ ਇਨ੍ਹਾਂ ਨਾਲ ਮੇਲ-ਜੋਲ ਤੋਂ ਰੋਕਣਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਹੱਥਾਂ ’ਤੇ ਸਟੈਂਪਾਂ ਵੀ ਲਾਈਆਂ ਜਾਣਗੀਆਂ ਤਾਂ ਜੋ ਜੇਕਰ ਉਹ ਘਰਾਂ ਤੋਂ ਬਾਹਰ ਵੀ ਨਿਕਲਣ ਤਾਂ ਅਸਾਨੀ ਨਾਲ ਪਛਾਣੇ ਜਾ ਸਕਣ।