← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 23 ਮਾਰਚ 2020 : ਬਠਿੰਡਾ ਪੱਟੀ ’ਚ ਅੱਜ ਕਰੋਨਾ ਵਾਇਰਸ ਕਾਰਨ ਚੁੱਕੇ ਸਖਤ ਕਦਮਾਂ ਕਾਰਨ ‘ਬੰਦ’ ਰਿਹਾ ਜਦੋਂ ਕਿ ਸ਼ਰਾਬ ਦੇ ਠੇਕੇ ‘ਖੁੱਲੇ’ ਰਹੇ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸ਼ਨ ਨੇ ਕੋਵਿਡ-19 ਖਿਲਾਫ ਆਵਾਜਾੲਂ ਸਮੇਤ ਮੁਕੰਮਲ ਬੰਦ ਕਰਵਾਉਣ ਦਾ ਫੈਸਲਾ ਕੀਤਾ ਹੋਇਆ ਸੀ। ਪੰਜਾਬ ’ਚ ਜ਼ਰੂਰੀ ਸੇਵਾਵਾਂ ਨੂੰ ‘ ਬੰਦ’ ਤੋਂ ਛੋਟ ਦਿੱਤੀ ਗਈ ਸੀ ਜਿਸ ’ਚ ਸਿਹਤ ਸੇਵਾਵਾਂ ਆਦਿ ਸ਼ਾਮਲ ਹਨ। ਪੁਲਿਸ ਮੁਲਾਜਮਾਂ ਨੇ ਤਾਂ ਅੱਜ ਕਈ ਮੈਡੀਕਲ ਸਟੋਰਾਂ ਨੂੰ ਵੀ ਬੰਦ ਕਰਵਾ ਦਿੱਤਾ ਜਦੋਂਕਿ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਤਾਂ 10 ਵਜੇ ਹੀ ਸੁਟਵਾ ਦਿੱਤੇ । ਪ੍ਰਸ਼ਾਸ਼ਨ ਨੇ ਲੋਕਾਂ ਦੀਆਂ ਜਰੂਰਤਾਂ ਕਾਰਨ ਇੰਨਾਂ ਕਾਰੋਬਾਰਾਂ ਪ੍ਰਤੀ ਸਖਤੀ ਨਹੀਂ ਦਿਖਾਈ ਸੀ। ਜ਼ਿਲਾ ਬਠਿੰਡਾ ਦੇ ਸ਼ਰਾਬ ਦੇ ਠੇਕਿਆਂ ਦੇ ਖੁੱਲੇ ਬੂਹਿਆਂ ਤੋਂ ਲੱਗਿਆ ਕਿ ਜਿਵੇਂ ਸ਼ਰਾਬ ਵੀ ਜ਼ਰੂਰੀ ਵਸਤਾਂ ’ਚ ਹੀ ਆਉਂਦੀ ਹੋਵੇ। ਭਾਵੇਂ ਜ਼ਿਲਾ ਬਠਿੰਡਾ ’ਚ ਕਰਫਿਊ ਲੱਗਣ ਉਪਰੰਤ ਮੁਕੰਮਲ ਬੰਦ ਰਿਹਾ ਪਰ ਸ਼ਰਾਬ ਦੇ ਠੇਕਿਆਂ ਨੇ ਇਸ ਬੰਦ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ। ਸ਼ਰਾਬ ਦੇ ਠੇਕੇ ਅੱਜ ਕਰੋਨਾ ਵਾਇਰਸ ਵਾਲੇ ਬੰਦ ਚੋਂ ਬਾਹਰ ਰਹੇ। ਇਥੋਂ ਤੱਕ ਕਿ ਸਰਕਾਰੀ ਸਕੂਲ ਵੀ ਪਿਛਲੇ ਦਿਨਾਂ ਤੋਂ ਬੰਦ ਹਨ। ਸੂਤਰ ਆਖਦੇ ਹਨ ਕਿ ਬੰਦ ’ਚ ਸਰਕਾਰ ਦੇ ਹੁਕਮ ਹੋਣ ਕਰਕੇ ਕਾਰੋਬਾਰ ਦੇ ਪੱਖ ਤੋਂ ਛੁੱਟੀ ਵਰਗਾ ਹੀ ਮਾਹੌਲ ਰਿਹਾ। ਅੱਜ ਦੇਖਿਆ ਗਿਆ ਕਿ ਭਾਵੇਂ ਕਰਫਿਊ ਉਪਰੰਤ ਮਹੌਲ ਬਦਲ ਗਿਆ ਪਰ ਉਸ ਤੋਂ ਪਹਿਲਾਂ ਜ਼ਿਲਾ ਬਠਿੰਡਾ ਦਾ ਇੱਕ ਵੀ ਠੇਕਾ ਬੰਦ ਨਹੀਂ ਸੀ। ਅੱਜ ਸਵੇਰੇ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲੇ ਅਤੇ ਸ਼ਰਾਬ ਵਿਕਦੀ ਰਹੀ। ਸੂਤਰ ਦੱਸਦੇ ਹਨ ਕਿ ਕੁੱਝ ਸਿਆਸੀ ਆਗੂਆਂ ਕੋਲ ਵੀ ਸ਼ਹਿਰ ਦੇ ਸ਼ਰਾਬ ਦੇ ਠੇਕਿਆਂ ’ਚ ਸਿਧੇ ਜਾਂ ਅਸਿੱਧੇ ਤੌਰ ਤੇ ਹਿੱਸੇਦਾਰੀ ਹੈ ਪਰ ਕਿਸੇ ਵੀ ਆਗੂ ਨੇ ਸ਼ਰਾਬ ਦਾ ਠੇਕਾ ਬੰਦ ਨਹੀਂ ਕੀਤਾ। ਇੱਕ ਕਰਿੰਦੇ ਦਾ ਕਹਿਣਾ ਸੀ ਭਾਵੇਂ ਸ਼ਰਾਬ ਦੇ ਠੇਕੇ ਖੁੱਲੇ ਸਨ ਪਰ ਵਿਕਰੀ ’ਚ ਪੂਰਾ ਦਿਨ ਮੰਦਾ ਰਿਹਾ ਹੈ ਅਤੇ ਇੱਕਾ ਦੁੱਕਾ ਗਾਹਕ ਆਉਣ ਵਾਲਿਆਂ ’ਚ ਸ਼ਾਮਲ ਹਨ। ਉਨਾਂ ਦੱਸਿਆ ਕਿ ਅੱਜ ਵਿਕਰੀ ’ਤੇ ਕਰੀਬ 40 ਫੀਸਦੀ ਤੋਂ ਵੱਧ ਅਸਰ ਪੈ ਗਿਆ ਹੈ। ਉਨਾਂ ਦੱਸਿਆ ਕਿ ਅੱਜ ਜੋ ਵਿਹਲੇ ਲੋਕ ਸਨ, ਉਨਾਂ ਹੀ ਖਰੀਦਦਾਰੀ ਕੀਤੀ। ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਵਿੱਚ ਨਿੱਤ 15 ਤੋਂ 20 ਲੱਖ ਰੁਪਏ ਦੀ ਸ਼ਰਾਬ ਵਿਕਦੀ ਹੈ ਅਤੇ ਇਸ ਵਿਕਰੀ ’ਚ ਬੀਅਰ ਦੀ ਵਿਕਰੀ ਵੀ ਸ਼ਾਮਲ ਹੈ। ਪੂਰੇ ਜ਼ਿਲੇ ਦੀ ਗੱਲ ਕਰੀਏ ਤਾਂ ਇੱਕ ਮਹੀਨੇ ’ਚ 80 ਹਜ਼ਾਰ ਤੋਂ ਜਿਆਦਾ ਦੇਸ਼ੀ ਸਰਾਬ ਦੀਆਂ ਬੋਤਲਾਂ ਵਿਕ ਜਾਂਦੀਆਂ ਹਨ। ਬਠਿੰਡਾ ਸ਼ਹਿਰ ਦੇ ਠੇਕੇ ਦੇ ਇੱਥ ਹੋਰ ਕਰਿੰਦੇ ਨੇ ਦੱਸਿਆ ਕਿ ਉਸ ਨੇ ਨਿੱਤ ਵਾਂਗ ਅੱਜ ਠੇਕਾ ਖੋਲਿਆ ਹੈ ਪਰ ਸ਼ਰਾਬ ਦੀ ਵਿਕਰੀ ਕਾਫੀ ਘੱਟ ਰਹੀ ਹੈ। ਉਸ ਦਾ ਤਰਕ ਸੀ ਕਿ ਉਨਾਂ ਨੂੰ ਨਿੱਤ ਦਾ ਸਰਕਾਰੀ ਟੈਕਸ ਤਾਰਨਾ ਪੈਂਦਾ ਹੈ ਜਿਸ ਕਰਕੇ ਉਨਾਂ ਨੇ ਠੇਕੇ ਖੁੱਲੇ ਰੱਖੇ ਹਨ। ਪਤਾ ਲੱਗਾ ਹੈ ਕਿ ਇੱਕ ਵੱਡੇ ਸਿਆਸੀ ਆਗੂ ਦੇ ਪਿੰਡ ਵਿਚਲਾ ਸ਼ਰਾਬ ਦਾ ਠੇਕਾ ਵੀ ਅੱਜ ਖੁੱਲਿਆ ਹੋਇਆ ਸੀ। ਬੰਦ ਕਾਰਨ ਸ਼ਹਿਰੀ ਠੇਕੇਦਾਰਾਂ ਨੂੰ ਸੱਟ ਵੱਜੀ ਹੈ ਜਦੋਂ ਕਿ ਪੇਂਡੂ ਠੇਕਿਆਂ ’ਤੇ ਸ਼ਰਾਬ ਦੀ ਵਿਕਰੀ ’ਤੇ ਕੋਈ ਬਹੁਤਾ ਅਸਰ ਨਹੀਂ ਪਿਆ। ਸੂਤਰ ਆਖਦੇ ਹਨ ਕਿ ਕਈ ਠੇਕਿਆਂ ਨੇ ਪਰਦੇ ਨਾਲ ਸ਼ਰਾਬ ਵੇਚੀ ਜਦੋਂਕਿ ਕਈਆਂ ਨੇ ਗਾਹਕਾਂ ਨੂੰ ਸੁਨੇਹੇਂ ਵੀ ਲਾਏ ਹਨ। ਅੱਜ ਲੋਕ ਇਸ ਗੱਲੋਂ ਹੈਰਾਨ ਸਨ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਕਰੋਨਾ ਵਾਇਰਸ ਵਰਗੀ ਮਹਾਂ ਮਾਰੀ ਨੂੰ ਕਾਬੂ ’ਚ ਕਰਨ ਲਈ ਸਰਕਾਰ ਵੱਲੋਂ ਕੀਤੇ ਬੰਦ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ। ਲੋਕ ਮਜ਼ਾਕ ਕਰ ਰਹੇ ਸਨ ਕਿ ਸ਼ਾਇਦ ਠੇਕੇਦਾਰਾਂ ਨੂੰ ਕਰੋਨਾ ਵਾਇਰਸ ਦੀ ਮਾਰ ਦਾ ਡਰ ਨਹੀਂ ਜਿਸ ਕਰਕੇ ਉਨਾਂ ਠੇਕੇ ਖੋਲਣ ਨੂੰ ਹੀ ਤਰਜ਼ੀਹ ਦਿੱਤੀ। ਪਤਾ ਲੱਗਿਆ ਹੈ ਕਿ ਕਰਫਿਊ ਤੋਂ ਬਾਅਦ ਗਾਹਕ ਨਾਂ ਆਉਣ ਕਾਰਨ ਕੁੱਝ ਠੇਕਿਆਂ ਦੇ ਕਰਿੰਦਿਆਂ ਨੇ ਘਰ ਜਾਣ ਨੂੰ ਤਰਜੀਹ ਦਿੱਤੀ ਪਰ ਪੇਂਡੂ ਖੇਤਰਾਂ ’ਚ ਬਹੁਤ ਅਸਰ ਨਹੀਂ ਦਿਖਾਈ ਦਿੱਤਾ। ਸਰਕਾਰ ਤਰਫੋ ਕੋਈ ਹਦਾਇਤ ਨਹੀਂ-ਏਟੀਸੀ ਕਰ ਅਤੇ ਆਬਕਾਰੀ ਮਹਿਕਮੇ ਦੇ ਸਹਾਇਕ ਕਮਿਸ਼ਨਰ ਆਰ ਕੇ ਮਲਹੋਤਰਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਉਨਾਂ ਨੂੰ ਠੇਕੇ ਬੰਦ ਕਰਵਾਉਣ ਸਬੰਧੀ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ ਹੈ। ਉਨਾਂ ਆਖਿਆ ਕਿ ਜੇਕਰ ਸਰਕਾਰ ਤਰਫੋਂ ਕੋਈ ਆਦੇਸ਼ ਆਉਂਦੇ ਹਨ ਤਾਂ ਉਹ ਕਾਰਵਾਈ ਕਰਨਗੇ। ਠੇਕੇ ਬੰਦ ਕਰਵਾਏ ਜਾਣਗੇ ਡੀਸੀ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਕਰੋਨਾ ਵਾਇਰਸ ਾਰਨ ੀਤੀਆਂ ਪੇਸ਼ਬੰਦੀਆਂ ਤਹਿਤ ਕਿਸੇ ਨੂੰ ਛੋਟ ਨਹੀਂ ਹੈ। ਉਨਾਂ ਆਖਿਆ ਕਿ ਉਹ ਪਤਾ ਲਾਕੇ ਜੋ ਵੀ ਠੇਕਾ ਖੁੱਲ ਹੋਇਆ ਉਹ ਬੰਦ ਕਰਵਾਉਣਗੇ।
Total Responses : 265