ਪੰਜਾਬ 'ਚ ਕਿੰਨੇ ਬੰਦੇ ਰੱਖੇ ਇਕਾਂਤਵਾਸ 'ਚ ? ਪੜੋ
ਚੰਡੀਗੜ੍ਹ, 24 ਮਾਰਚ, 2020 : ਪੰਜਾਬ ਵਿਚ 30 ਹਜ਼ਾਰ ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਹ ਖੁਲਾਸਾ ਪੰਜਾਬ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਤੇ ਰਾਜ ਵਿਚ ਕੋਰੋਨਾਵਾਇਰਸ ਬਾਰੇ ਸਥਾਪਿਤ ਕੰਟਰੋਲ ਰੂਮ ਦੇ ਮੁਖੀ ਰਾਹੁਲ ਤਿਵਾੜੀ ਨੇ ਕੀਤਾ ਹੈ। ਇਸ ਕੰਟਰੋਲ ਰੂਮ ਦੀ ਟੀਮ ਵਿਚ ਮਹਾਂਮਾਰੀ ਵਿਗਿਆਨੀ ਡਾਕਟਰ ਗਗਨ ਅਤੇ ਏ ਆਈ ਜੀ ਇੰਦਰਬੀਰ ਸਿੰਘ ਸਾਮਲ ਹਨ।
ਉਹਨਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ positive ਮਾਮਲਿਆਂ ਦੀ ਗਿਣਤੀ 23 ਹੈ । ਜ਼ਿਲ੍ਹਾਵਾਰ ਵੇਰਵੇ ਐਸ.ਬੀ.ਐਸ. ਨਗਰ – 15, ਐਸ.ਏ.ਐਸ. ਨਗਰ – 5, ਹੁਸ਼ਿਆਰਪੁਰ – 2, ਅੰਮ੍ਰਿਤਸਰ–1 ਹਨ ।
ਇਹਨਾਂ ਮਰੀਜ਼ਾਂ ਵਿੱਚੋਂ ਇੱਕ ਮਰੀਜ਼ ਬਦਕਿਸਮਤੀ ਨਾਲ ਚਲਾਣਾ ਕਰ ਗਿਆ ਹੈ । ਬਾਕੀ ਮਰੀਜ਼ ਅਲੱਗ-ਅਲੱਗ ਵਾਰਡਾਂ ਵਿੱਚ ਸਥਿਰ ਹਨ । ਪੰਜਾਬ ਦੇ ਬਾਕੀ 18 ਜ਼ਿਲ੍ਹਿਆਂ ਵਿੱਚ ਹੁਣ ਤੱਕ ਕੋਈ ਮਾਮਲਾ positive ਨਹੀਂ ਆਇਆ ਹੈ ।
- ਪੰਜਾਬ ਰਾਜ ਵਿੱਚ 45 ਮਰੀਜ਼ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ ਜਿਹਨਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ । ਹੁਣ ਤੱਕ ਪੰਜਾਬ ਵਿੱਚ ਲਗਭਗ 30, 000 ਲੋਕ ਘਰਾਂ ਵਿੱਚ ਕੁਆਰਨਟਾਈਨ ਕੀਤੇ ਗਏ ਹਨ ।
ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਤੇਜੀ ਨਾਲ ਬਦਲ ਰਹੀ ਸਥਿਤੀ 'ਤੇ ਚੌਕਸੀ ਰੱਖੀ ਹੋਈ ਹੈ। ਮੁੱਖ ਮੰਤਰੀ ਪੰਜਾਬ ਦੂਜੇ ਰਾਜਾਂ ਦੇ ਮੁੱਖ ਮੰਤਰੀ ਸਾਹਿਬਾਨ ਨਾਲ ਅਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਅੰਤਰ ਰਾਜ Movement ਨੂੰ ਬੰਦ ਕਰਨ , ਵਿੱਤੀ ਪਾਲਣਾ ਨਾਲ ਜੁੜੇ ਮੁੱਦਿਆਂ ਨੂੰ Relax ਕਰਵਾਉਣ ਲਈ ਬਣਦੇ ਉਪਰਾਲੇ ਕਰ ਰਹੇ ਹਨ । ਉਹਨਾਂ ਦੱਸਿਆ ਕਿ ਮੰਤਰੀਆਂ ਦਾ ਇੱਕ ਸਮੂਹ ਪੰਜਾਬ ਦੀ ਸਥਿਤੀ 'ਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ । ਮੌਜੂਦਾ ਸਮੇਂ ਵਿੱਚ ਰਾਜ ਵਿੱਚ ਲੋੜੀਦੀ ਆਈਸੋਲੇਸ਼ਨ ਸਹੂਲਤਾਂ, ਕੁਆਰੰਟੀਨ ਸਹੂਲਤਾਂ, ਐਮਰਜੈਂਸੀ ਸਿਹਤ ਜਰੂਰਤਾਂ ਵਾਲੀਆਂ ਸਹੂਲਤਾਂ, ਮਾਸਕ , ਪੀਪੀਈ ਕਿੱਟਾਂ, ਟੈਸਟਿੰਗ ਕਿੱਟਾਂ ਆਦਿ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ । ਉਹਨਾਂ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਵਿਸ਼ਾਣੂ ਦੇ ਫੈਲਣ ਦੀ ਯੋਗਤਾ ਦੇ ਮੱਦੇਨਜ਼ਰ, ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਸਾਰੇ ਨਾਗਰਿਕ ਇਸ ਬਿਮਾਰੀ ਨੂੰ ਰੋਕਣ ਲਈ ਰਾਜ ਦੇ ਨਾਲ ਪੂਰਾ ਸਹਿਯੋਗ ਕਰਨ ਕਿਉਂਕਿ ਜੇ ਬਿਮਾਰੀ ਦੀ ਤੇਜ਼ੀ ਨਾਲ ਫੈਲਣ ਦੀ ਵਿਸਫੋਟਕ ਸ਼ੁਰੂਆਤ ਹੁੰਦੀ ਹੈ ਤਾਂ ਰਾਜ ਦੀਆਂ ਸਹੂਲਤਾਂ ਉਸ ਰਫਤਾਰ ਨਾਲ ਮੁਕਾਬਲਾ ਨਹੀਂ ਕਰ ਸਕਣਗੀਆਂ । ਜਿਸ ਨਾਲ ਆਬਾਦੀ ਸੰਕਰਮਿਤ ਹੋ ਸਕਦੀ ਹੈ ।
ਉਹਨਾਂ ਦੱਸਿਆ ਕਿ ਕੋਰੋਨਾਵਾਇਰਸ ਦੇ ਫੈਲਣ ਵਿਰੁੱਧ ਲੜਨ ਲਈ ਸਮਾਜਿਕ ਦੂਰੀਆਂ ਦਾ ਇੱਕੋ ਇੱਕ ਹੱਲ ਹੁਣ ਉਪਲਬਧ ਹੈ ਅਤੇ ਜਨਤਕ ਥਾਵਾਂ 'ਤੇ ਭੀੜ ਅਜੇ ਵੀ ਵੇਖੀ ਜਾ ਰਹੀ ਹੈ ਅਤੇ ਕਿਉਂਕਿ ਪਿਛਲੇ ਦਿਨਾਂ ਵਿੱਚ ਬਹੁਤ ਸਾਰੇ ਪੰਜਾਬੀ ਵਿਦੇਸ਼ੀ ਦੇਸ਼ਾਂ ਤੋਂ ਪੰਜਾਬ ਵਿੱਚ ਪਹੁੰਚੇ ਹਨ, ਇਸ ਲਈ ਇਸ ਦੇ ਫੈਲਣ ਨੂੰ ਰੋਕਣ ਲਈ ਆਪਣੇ ਨਾਗਰਿਕਾਂ ਦੀ ਜਾਨ ਨੂੰ ਸੁਰੱਖਿਅਤ ਰੱਖਣ ਲਈ ਰਾਜ ਸਰਕਾਰ ਨੇ ਅਗਲੇ ਹੁਕਮਾਂ ਤੱਕ ਸਾਰੇ ਪੰਜਾਬ ਵਿੱਚ ਪੂਰਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ । ਹਾਲਾਂਕਿ ਜ਼ਿਲਾ ਮੈਜਿਸਟ੍ਰੇਟਾਂ ਨੂੰ ਐਮਰਜੈਂਸੀ ਦੇ ਮਾਮਲਿਆਂ ਵਿੱਚ ਢਿੱਲ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ।
ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਵੇਦਨਸ਼ੀਲ ਮੋੜ 'ਤੇ ਪੂਰਨ ਤੌਰ 'ਤੇ ਸਹਿਯੋਗ ਕਰਨ ਅਤੇ ਆਪਣੇ ਘਰਾਂ ਵਿਚ ਰਹਿਣ ਅਤੇ ਸਮਾਜਿਕ ਦੂਰੀਆਂ ਦਾ ਅਭਿਆਸ ਕਰਨ ਦੇ ਸੰਬੰਧ ਵਿਚ ਰਾਜ ਦੀ ਸਲਾਹ ਦੀ ਪਾਲਣਾ ਕਰਨ। . ਜੇ ਕੋਈ ਇਸ ਬਿਮਾਰੀ ਦੇ ਲੱਛਣਾਂ ਨੂੰ ਮਹਿਸੂਸ ਕਰਦਾ ਹੈ ਜੋ ਵਿਆਪਕ ਤੌਰ ਤੇ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ , ਸਰੀਰ ਵਿੱਚ ਦਰਦ ਆਦਿ ਹਨ ਤਾਂ ਉਹ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਆਪ ਨੂੰ ਆਪਣੇ ਘਰ ਵਿੱਚ ਅਲੱਗ ਕਰੇ ਅਤੇ ਤੁਰੰਤ ਨਜ਼ਦੀਕੀ ਸਿਹਤ ਸਹੂਲਤ ਤੇ ਸੰਪਰਕ ਕਰੋ ਅਤੇ 104 ਤੇ ਕਾਲ ਕਰੇ ।
ਉਹਨਾਂ ਦੱਸਿਆ ਕਿ ਰਾਜ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਇਸ ਉਦੇਸ ਦੀ ਪ੍ਰਾਪਤੀ ਲਈ ਤੁਹਾਡਾ ਸਮਰਥਨ ਜਰੂਰੀ ਹੈ । ਜੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ 24x7 ਓਪਰੇਸ਼ਨਲ ਹੈਲਪਲਾਈਨ 104 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਸਥਾਨਕ ਜ਼ਿਲ੍ਹਾ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹੋ ਜਿਸ ਦੇ ਵੇਰਵੇ ਵੈੱਬਸਾਈਟ www.pbhealth.gov.in ਦੇ ਹੋਮਪੇਜ 'ਤੇ ਦਿੱਤੇ ਗਏ ਹਨ ।