ਚੰਡੀਗੜ੍ਹ, 24 ਮਾਰਚ 2020 - ਮੌਜੂਦਾ ਸਮੇਂ 'ਚ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ 'ਚ ਪੈਰ ਪਸਾਰ ਚੁੱਕਿਆ ਹੈ ਅਤੇ ਦਿਨੋਂ ਦਿਨ ਇਸ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ। ਪਰ ਅਜੇ ਤੱਜ ਇਸ ਵਾਇਰਸ ਦਾ ਇਲਾਜ ਨਹੀਂ ਮਿਲ ਰਿਹਾ। ਅਜਿਹੇ ਹੀ ਸਮੇਂ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ 'ਚ ਡਰ ਦਾ ਮਹੌਲ ਬਣ ਰਿਹਾ ਹੈ।
ਸੋ ਅਜਿਹੇ ਮੌਜੂਦਾ ਕੋਰੋਨਾ ਸੰਕਟ ਦੇ ਕਾਰਨ ਆਓ ਸਾਰੇ ਕੋਸ਼ਿਸ਼ ਕਰੀਏ ਕਿ ਸੋਸ਼ਲ ਮੀਡੀਆ 'ਤੇ ਕੋਈ ਵੀ ਅਜਿਹਾ ਮੈਟਰ ਨਾ ਸ਼ੇਅਰ ਕੀਤਾ ਜਾਵੇ, ਜਿਸ ਕਾਰਨ ਆਪਣੇ ਦੇਸ਼ ਅਤੇ ਸੂਬੇ ਦਾ ਮਾਹੌਲ ਨਾ ਵਿਗੜੇ ਅਤੇ ਲੋਕਾਂ 'ਚ ਗਲਤ ਜਾਣਕਾਰੀ ਨਾ ਜਾਵੇ ਅਤੇ ਉਨ੍ਹਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਨਾ ਬਣੇ....
1. ਕਿਸੇ ਵੀ ਘਟਨਾ ਬਾਰੇ ਪੂਰੀ ਤਰ੍ਹਾਂ ਸਹੀ ਜਾਣਕਾਰੀ ਨਾ ਹੋਵੇ ਅਜਿਹੀ ਜਾਣਕਾਰੀ ਸ਼ੇਅਰ ਨਾ ਕਰੋ।
2. ਜਿਹੜਾ ਸਾਵਧਾਨ ਕਰਨ ਦੀ ਥਾਂ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਟੀ ਫੈਲਾਉਂਦਾ ਹੋਵੇ। ਖਾਸ ਤੌਰ ਤੇ ਸਰਕਾਰ, ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ/ਵਿਅਕਤੀਆਂ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਦੀ ਗੈਰਜ਼ਰੂਰੀ ਆਲੋਚਨਾ ਕਰਦਾ ਹੋਵੇ।
3. ਜਿਹੜਾ ਧਾਰਮਿਕ, ਰਾਜਸੀ, ਸਮਾਜਿਕ ਜਾਂ ਅਜਿਹੇ ਮੁੱਦਿਆਂ 'ਤੇ ਵਖਰੇਵੇਂ ਵਾਲੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੋਵੇ ਜਾਂ ਹੋਰਾਂ ਦਾ ਵਿਰੋਧ ਕਰਦਾ ਹੋਵੇ।
4. ਉਨ੍ਹਾਂ ਟੀਵੀ ਚੈਨਲਾਂ, ਅਖਬਾਰਾਂ, ਨਿਊਜ਼ ਪੋਰਟਲਾਂ ਤੇ ਹੋਰ ਸਾਧਨਾਂ ਦੇ ਲਿੰਕ ਅਤੇ ਖਬਰਾਂ ਜਿਹੜੇ ਅਜਿਹੇ ਮਹਾਂਮਾਰੀ ਦੇ ਮੌਕੇ ਵੀ ਗੁੰਮਰਾਹਕੁੰਨ ਇਸ਼ਤਿਹਾਰ ਚਲਾ ਕੇ ਪੈਸਾ ਕਮਾਉਣ ਨੂੰ ਪਹਿਲ ਦੇ ਰਹੇ ਹਨ ਤੇ ਸਨਸਨੀਖੇਜ਼ ਹੈਡਿੰਗ ਦੇ ਕੇ ਆਪਣੀ ਪ੍ਰਮੋਸ਼ਨ ਕਰ ਰਹੇ ਹਨ।
5. ਗੈਰ ਜ਼ਰੂਰੀ ਸਵਾਲ ਜਵਾਬ ਅਤੇ ਬਹਿਸ।
- ਪਰਵਿੰਦਰ ਸਿੰਘ ਕਿੱਤਣਾ
98143 -13162