ਅਸ਼ੋਕ ਵਰਮਾ
- ਕੋਰੋਨਾ ਦੇ ਮੱਦੇਨਜ਼ਰ ਮੋਨੀਟਰਿੰਗ ਸੈੱਲ ਕੀਤਾ ਬਣਾਇਆ
ਬਠਿੰਡਾ, 24 ਮਾਰਚ : ਕਰੋਨਾ ਕਾਰਨ ਉਪਜੀਆਂ ਸਥਿਤੀਆਂ ਦੇ ਮੱਦੇਨਜਰ ਲਗਾਏ ਕਰਫਿਊ ਦੌਰਾਨ ਜ਼ਿਲਾ ਪ੍ਰਸ਼ਾਸਨ ਬਠਿੰਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਲਈ ਹੰਗਾਮੀ ਹਾਲਤ ਵਿਚ ਮਦਦ ਲਈ ਪ੍ਰਬੰਧ ਕੀਤੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਦੇ ਪਹਿਲੀ ਮੰਜ਼ਿਲ ’ਤੇ ਸਥਿਤ ਕਮਰਾ ਨੰਬਰ 209 ਵਿਖੇ ਮੋਨੀਟਰਿੰਗ ਸੈੱਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਥਾਪਤ ਕੀਤੇ ਸੈੱਲ ਵਿਚ ਦਿਨ-ਰਾਤ ਕਰਮਚਾਰੀ ਡਿਊਟੀ ’ਤੇ ਤਾਇਨਾਤ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀ ਕੰਵਰਜੀਤ ਸਿੰਘ ਪੀ.ਸੀ.ਐਸ. (ਅੰਡਰ ਟ੍ਰੇਨਿੰਗ) ਤੇ ਮਿਸ ਮਨਿੰਦਰਜੀਤ ਕੌਰ ਪੀ.ਸੀ.ਐਸ. (ਅੰਡਰ ਟੇ੍ਰਨਿੰਗ) ਇਸ ਸੈੱਲ ਦੇ ਨੋਡਲ ਅਧਿਕਾਰੀ ਹਨ।
ਇਸ ਤੋਂ ਬਿਨਾਂ ਜੇਕਰ ਕਿਸੇ ਨਾਗਰਿਕ ਨੂੰ ਬਹੁਤ ਹੀ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਦੀ ਜਰੂਰਤ ਹੋਵੇ ਤਾਂ ਵਿਅਕਤੀ ਆਪਣੀ ਅਰਜੀ ਲਿਖ ਕੇ ਜਿਸ ਵਿਚ ਕੰਮ ਦਾ ਵੇਰਵਾ ਦੱਸਦੇ ਹੋਏ ਅਤੇ ਆਪਣੀ ਪਹਿਚਾਣ ਦਾ ਕੋਈ ਸਬੂਤ ਨਾਲ ਭੇਜਦੇ ਹੋਏ ਇਸ ਕੰਟਰੋਲ ਰੂਮ ਦੇ ਵਟਸਅੱਪ ਨੰਬਰ ਤੇ ਵੀ ਅਰਜੀ ਭੇਜ ਸਕਦੇ ਹਨ ਜਾਂ ਮੇਲ ਆਈ ਡੀ ਤੇ ਵੀ ਆਪਣੀ ਅਰਜੀ ਭੇਜ ਸਕਦੇ ਹਨ। ਇੱਥੇ ਸਪੱਸਟ ਕੀਤਾ ਜਾਂਦਾ ਹੈ ਕਿ ਅਰਜੀ ਕੇਵਲ ਬਹੁਤ ਹੀ ਜਰੂਰੀ ਕੰਮ ਲਈ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਪ੍ਰਾਪਤ ਅਰਜੀ ਦੀ ਪੜਤਾਲ ਕਰਨ ਤੋਂ ਬਾਅਦ ਜੇਕਰ ਵਿਅਕਤੀ ਦੀ ਅਰਜੀ ਯੋਗ ਹੋਈ ਤਾਂ ਪ੍ਰਵਾਨਗੀ ਵਟਸਅੱਪ ਨੰਬਰ ਤੇ ਹੀ ਭੇਜ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਧੇ ਘੰਟੇ ਵਿਚ ਅਰਜੀ ਦਾ ਨਿਪਟਾਰਾ ਕੀਤਾ ਜਾਵੇ।