ਫੋਟੋ-ਗਗਨ ਸਿੱਧੂ ਸੇਖਾ
ਚੰਡੀਗੜ੍ਹ, 24 ਮਾਰਚ 2020 - ਪੂਰੀ ਦੁਨੀਆਂ ਸਮੇਤ ਭਾਰਤ 'ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਇਸ ਸਬੰਧੀ ਗਾਇਡ ਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਲੋਕ ਸਾਵਧਾਨੀਆਂ ਦੇ ਤੌਰ 'ਤੇ ਵਰਤ ਕੇ ਪਰਹੇਜ ਕਰ ਰਹੇ ਹਨ। ਅਜਿਹੀਆਂ ਹੀ ਸੋਸ਼ਲ ਮੀਡੀਆਂ 'ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਇੱਕ ਪਿੰਡ 'ਚ ਲੋਕ ਦੁੱਧ ਪਾਉਣ ਆਏ ਹੋਏ ਹਨ ਅਤੇ ਉਹ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੀਆਂ ਸਾਵਧਾਨੀਆਂ ਵਰਤਦੇ ਹੋਏ ਨਜ਼ਰ ਆ ਰਹੇ ਹਨ।
ਤੁਸੀਂ ਫੋਟੋਆਂ 'ਚ ਸਾਫ ਦੇਖ ਸਕਦੇ ਹੋ ਕੋ ਕਿਵੇਂ ਲੋਕਾਂ ਨੇ ਇੱਕ ਦੂਜੇ ਸੰਪਰਕ 'ਚ ਆਉਣ ਤੋਂ ਬਚਣ ਦੇ ਲਈ ਕੁੱਝ ਕੁੱਝ ਮੀਟਰਾਂ ਦੀ ਦੂਰੀ 'ਤੇ ਨਿਸ਼ਾਨ ਬਣਾਏ ਹੋਏ ਹਨ ਅਤੇ ਹਰ ਵਿਅਕਤੀ ਆਪਣੀ ਵਾਰੀ ਆਉਣ 'ਤੇ ਆਪਣੇ ਨਿਸ਼ਾਨ ਤੋਂ ਅਗਲੇ ਨਿਸ਼ਾਨ ਤੱਕ ਵਧਦਾ ਹੈ। ਇਹ ਤਸਵੀਰ ਉਨ੍ਹਾਂ ਲੋਕਾਂ ਲਈ ਇੱਕ ਸੁਨੇਹਾ ਹੈ ਜਿਹੜੇ ਇਸ ਵਾਇਰਸ ਨੂੰ ਗੰਭੀਰ ਨਾ ਲੈਦੇ ਹੋਏ ਇਸ ਨੂੰ ਮਜਾਕ ਕਰਦੇ ਹੋਏ ਹਲਕੇ 'ਚ ਲੈ ਰਹੇ ਹਨ।
ਫੋਟੋ-ਗਗਨ ਸਿੱਧੂ ਸੇਖਾ