ਬਾਬਰ ਜਲੰਧਰੀ
ਲਾਹੌਰ, 24 ਮਾਰਚ 2020 - ਪਾਕਿਸਤਾਨ ਤੇ ਵੀ ਪਈ ਕਰੋਨਾ ਵਾਰਡ ਸੰਕਟ ਦੀ ਮਾਰ ਦਾ ਮੁਕਾਬਲਾ ਕਰਨ ਲਈ ਉਥੋਂ ਦੀ ਸਿੱਖ ਸੰਗਤ ਨੇ ਪਹਿਲ ਕੀਤੀ ਹੈ .
ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਨਨਕਾਣਾ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਕਾਫ ਬੋਰਡ ਅਤੇ ਲੋਕ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਪਾਰਲੀਮੈਟਰੀ ਸੈਕਟਰੀ ਮਹਿੰਦਪਾਲ ਸਿੰਘ ਦੇ ਯਤਨਾਂ ਸਦਕਾ ਗੁਰਦੁਆਰਾ ਤੰਬੂ ਸਾਹਿਬ 'ਚ ਕੁਆਂਟਰੇਨ ਸੈਂਟਰ ਬਣਾਇਆ ਗਿਆ ਹੈ। ਜਿਸ 'ਚ ਕਰੀਬ 40 ਲੋਕਾਂ ਨੂੰ ਰੱਖਣ ਦੀ ਕੰਪੈਸਟੀ ਹੈ ਅਤੇ ਹਰ ਰੂਮ 'ਚ ਕਰੀਬ ਦੋ ਜਾਣੇ ਰਹਿ ਸਕਦੇ ਹਨ।
ਇਸ ਤੋਂ ਬਿਨਾਂ ਜਾਣਕਾਰੀ ਦਿੰਦਿਆਂ ਪਾਰਲੀਮੈਟਰੀ ਸੈਕਟਰੀ ਮਹਿੰਦਪਾਲ ਸਿੰਘ ਨੇ ਦੱਸਿਆ ਕਿ ਲੋੜ ਪੈਣ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵੀ ਰੂਮ ਮਹੱਈਆ ਕਰਵਾ ਦਿੱਤੇ ਜਾਣਗੇ ਅਤੇ ਇਤਿਹਾਤ ਦੇ ਤੌਰ 'ਤੇ ਕੁਆਂਟਰੇਨ ਸੈਂਟਰ ਵੀ ਬਣਾ ਦਿੱਤੇ ਜਾਣਗੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਤੰਬੂ ਸਾਹਿਬ 'ਚ ਜਿਨ੍ਹੇ ਵੀ ਮਰੀਜ਼ ਆਉਣਗੇ ਉਨ੍ਹਾਂ ਲਈ ਰਹਿਣ, ਭੋਜਨ ਅਤੇ ਹਰ ਮੈਡੀਕਲ ਸਹੂਲਤ ਦਾ ਪ੍ਰਬੰਧ ਕਰ ਲਿਆ ਗਿਆ ਹੈ। ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਮੈਨੇਜ਼ਰ ਅਤੀਤ ਗਿਲਾਨੀ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਰੂਮ ਬਣਾਏ ਗਏ ਹਨ ਉਹ ਸਾਰੇ ਬਾਥਰੂਮ ਅਟੈਚ ਕਰਕੇ ਬਣਾਏ ਗਏ ਹਨ। ਜਿਨ੍ਹਾਂ 'ਚ ਸਾਬਣ, ਸ਼ੇਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।