ਰੂਪਨਗਰ ਸ਼ਹਿਰ ਦੀ ਹੱਦ ਅੰਦਰ ਪੈਂਦੇ ਵਾਰਡਾਂ ਵਿਚ ਵਾਲੰਟੀਅਰਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਘਰ ਲਈ ਜਾ ਸਕਦੀ ਹੈ ਡਲੀਵਰੀ - ਐਸ.ਡੀ.ਐਮ. ਰੂਪਨਗਰ
ਹਰੀਸ਼ ਕਾਲੜਾ
ਰੂਪਨਗਰ, 26 ਮਾਰਚ 2020: ਨਗਰ ਕੌਸਲ ਰੂਪਨਗਰ ਦੀ ਹੱਦ ਅੰਦਰ ਪੈਂਦੇ ਵਾਰਡਾ ਵਿੱਚ ਦਵਾਈਆਂ ਤੇ ਕਰਿਆਨੇ ਦਾ ਸਮਾਨ ਸਪਲਾਈ ਕਰਨ ਲਈ ਵਾਲੰਟੀਅਰ ਲਗਾਏ ਗਏ ਹਨ ।ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ ਰੂਪਨਗਰ ਹਰਜੋਤ ਕੌਰ ਨੇ ਦੱਸਿਆ ਕਿ ਦਵਾਈਆਂ ਮੰਗਵਾਉਣ ਲਈ ਵਾਰਡ ਨੰਬਰ 1,2,21 ਵਿੱਚ ਮੋਬਾਇਲ ਨੰ: 78149-50629 , ਵਾਰਡ ਨੰਬਰ 3,4,5,20 ਵਿੱਚ ਮੋਬਾਇਲ ਨੰਬਰ 62804-58445 , ਵਾਰਡ ਨੰਬਰ 6,7,8 ਵਿੱਚ ਮੋਬਾਇਲ ਨੰਬਰ 62804-07315 , ਵਾਰਡ ਨੰਬਰ 9,10,15 ਵਿੱਚ ਮੋਬਾਇਲ ਨੰਬਰ 62804-22763 , ਵਾਰਡ ਨੰਬਰ 11,12,13,14 ਵਿੱਚ ਮੋਬਾਇਲ ਨੰਬਰ 98776-12118 , ਵਾਰਡ ਨੰਬਰ 16,17,18,19 ਵਿੱਚ ਮੋਬਾਇਲ ਨੰਬਰ 62804-52952 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕਰਿਆਨੇ ਦਾ ਸਮਾਨ ਮੰਗਵਾਉਣ ਲਈ ਨਗਰ ਕੌਸਲ ਰੂਪਨਗਰ ਦੀ ਹੱਦ ਅੰਦਰ ਮੋਬਾਇਲ ਨੰਬਰ - 62845-33904, 62845-05966, 88475-81703, 88475-41566, 88475-87703, 78149-11840 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਗਰ ਕੌਸਲ ਰੂਪਨਗਰ ਦੀ ਹੱਦ ਅੰਦਰ ਹੀ ਦੁੱਧ ਦੀ ਸਪਲਾਈ ਮੰਗਵਾਉਣ ਲਈ ਮੋਬਾਇਲ ਨੰਬਰ 95929-65055 ਅਤੇ 97806-37541 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਰਜੋਤ ਕੌਰ ਨੇ ਇਹ ਵੀ ਦੱਸਿਆ ਕਿ ਦਵਾਈਆਂ ਦੀ ਡਲੀਵਰੀ ਵਲੰਟੀਅਰ ਦੁਆਰਾ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਕੀਤੀ ਜਾਵੇਗੀ, ਕਰਿਆਨੇ ਦੇ ਸਮਾਨ ਦੀ ਡਿਲਵਰੀ ਸ਼ਾਮ 03 ਵਜੇ ਤੋਂ ਸ਼ਾਮ 06 ਵਜੇ ਤੱਕ ਕੀਤੀ ਜਾਵੇਗੀ , ਦੁੱਧ ਦੀ ਸਪਲਾਈ ਸਵੇਰੇ 05 ਵਜੇ ਤੋਂ ਸਵੇਰੇ 11 ਵਜੇ ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਲੰਟੀਅਰ ਦੁਆਰਾ ਕੀਤੀ ਗਈ ਡਿਲਵਰੀ ਦੀ ਸਾਰੀ ਪੇਮੈਂਟ ਆਪਸੀ ਦੂਰੀ ਬਣਾ ਕੇ ਬੋਕਸ ਵਿੱਚ ਇਕੱਠੀ ਕੀਤੀ ਜਾਵੇਗੀ।