ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ,26 ਮਾਰਚ 2020 - ਜਗਰਾਓਂ ਪੁਲਿਸ ਜ਼ਿਲ੍ਹੇ ਅਧੀਨ ਥਾਣਾ ਦਾਖਾ ਚ ਪੈਂਦੇ ਮੰਡਿਆਣੀ 'ਚ ਕਰੋਨਾ ਵਾਇਰਸ ਦਾ ਮਰੀਜ਼ ਪਾਏ ਜਾਣ ਦੀ ਖ਼ਬਰ ਸਿਰਫ ਅਫ਼ਵਾਹ ਹੀ ਨਿਕਲੀ। ਕੱਲ੍ਹ ਇਲੈਕਟਰੌਨਿਕ ਮੀਡੀਆ ਦੇ ਇੱਕ ਚੈਨਲ ਉੱਤੇ ਨਸ਼ਰ ਹੋਈ ਖ਼ਬਰ ਚ ਦੱਸਿਆ ਗਿਆ ਸੀ ਕਿ ਜਗਰਾਓਂ ਦੇ ਪਿੰਡ ਮੰਡਿਆਣੀ ਚ ਕਰੋਨਾ ਵਾਇਰਸ ਦਾ ਇੱਕ ਮਰੀਜ਼ ਹੋਣ ਦੀ ਤਸਦੀਕ ਹੋ ਗਈ ਹੈ ।
ਖ਼ਬਰ 'ਚ ਦੱਸੇ ਗਏ ਉਸ ਵਿਅਕਤੀ ਨੇ ਅੱਜ ਪਿੰਡ ਦੇ ਗੁਰਦੁਆਰੇ ਵਾਲੇ ਲਾਊਡ ਸਪੀਕਰ ਰਾਹੀਂ ਖ਼ੁਦ ਇਸ ਖ਼ਬਰ ਦਾ ਖੰਡਨ ਕੀਤਾ। ਉਸ ਵਿਅਕਤੀ ਨੇ ਦੱਸਿਆ ਕਿ ਕਈ ਦਿਨ ਤੋਂ ਲਗਾਤਾਰ ਗਲ਼ਾ ਖ਼ਰਾਬ ਹੋਣ ਕਰਕੇ ਉਹਨੇ ਖ਼ੁਦ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਸੀ। ਲੁਧਿਆਣਾ ਦੇ ਸਰਕਾਰੀ ਹਸਪਤਾਲ ਚ ਹੋਈ ਜਾਂਚ ਵਿੱਚ ਕੋਰੋਨਾ ਦਾ ਕੋਈ ਲੱਛਣ ਨਾ ਪਾਏ ਜਾਣ ਤੇ ਉਹਨੂੰ ਹਸਪਤਾਲ ਚੋਂ ਕੱਲ ਰਾਤ ਹੀ ਫ਼ਾਰਗ ਕਰ ਦਿੱਤਾ ਗਿਆ ਸੀ।