ਚੰਡੀਗੜ੍ਹ, 27 ਮਾਰਚ 2020 - ਪੰਜਾਬ 'ਚ ਕੋਰੋਨਾ ਵਾਈਰਸ ਨਾਲ ਪੀੜਤ ਪਾਏ ਗਏ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ ਜਦੋਂ ਕਿ ਅੱਜ ਸੂਬੇ
'ਚ ਕਰੋਨਾ ਵਾਇਰਸ) ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਪੜ੍ਹੋ ਮੀਡੀਆ ਬੁਲੇਟਿਨ...
ਮੀਡੀਆ ਬੁਲੇਟਿਨ-27-03-2020
ਕੋਵਿਡ-19(ਕੋਰੋਨਾ ਵਾਇਰਸ): ਪੰਜਾਬ
ਸੂਬੇ ਵਿੱਚ ਕੋਵਿਡ-19(ਕਰੋਨਾ ਵਾਇਰਸ) ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ।
- 3 ਮਾਮਲੇ ਐਸ.ਬੀ.ਐਸ. ਨਗਰ ਤੋਂ ਸਾਹਮਣੇ ਆਏ ਹਨ। ਇਹ ਪਾਜ਼ੇਟਿਵ ਕੇਸ ਦੇ ਸੰਪਰਕ ਵਿੱਚ ਆਏ ਸਨ।
- 1 ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਇਹ ਵਿਅਕਤੀ ਪਾਜ਼ੇਟਿਵ ਕੇਸ ਦੇ ਸੰਪਰਕ ਵਿੱਚ ਆਇਆ ਸੀ।
- 1 ਮਾਮਲਾ ਐਸ.ਏ.ਐਸ ਨਗਰ ਤੋਂ ਸਾਹਮਣੇ ਆਇਆ ਹੈ। ਇਹ ਮਹਿਲਾ ਪਾਜ਼ਟਿਵ ਕੇਸ ਦੇ ਸੰਪਰਕ ਵਿੱਚ ਆਈ ਸੀ।
- ਅੰਮ੍ਰਿਤਸਰ ਵਿਖੇ ਦਾਖਲ ਇਕ ਵਿਅਕਤੀ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਉਹ ਠੀਕ ਹੈ।
- ਸਾਰੇ 36 ਕੇਸ ਸਰਕਾਰੀ ਹਸਪਤਾਲ ਵਿਚ ਆਈਸੋਲੇਸ਼ਨ ’ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾਂਦੇ ਹਨ।
ਇਨਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।
ਟੀਮਾਂ ਨਿਗਰਾਨੀ ਕਰ ਰਹੀਆਂ ਹਨ।
ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ