← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2020 - ਕੋਵਿਡ 19 ਬਿਮਾਰੀ ਕਾਰਨ ਮਨੁੱਖਾ ਜਾਤੀ ਤੇ ਆਈ ਆਫ਼ਤ ਮੌਕੇ ਲੋੜਵੰਦਾਂ ਦੀ ਸਹਾਇਤਾ ਲਈ ਜ਼ਿਲਾ ਪੱਧਰ ਤੇ ਇਕ ਕੋਵਿਡ ਰਾਹਤ ਫੰਡ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਸੁੱਕਰਵਾਰ ਨੂੰ ਦਿੱਤੀ ਹੈ। ਉਨਾਂ ਨੇ ਬਠਿੰਡੇ ਜ਼ਿਲੇ ਦੇ ਖੁੱਲ੍ਹੇ ਦਿਲ ਵਾਲੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫੰਡ ਵਿਚ ਫਿਰਾਕਦਿਲੀ ਨਾਲ ਦਾਨ ਕਰਨ ਤਾਂ ਜੋ ਇਸ ਔਖ ਘੜੀ ਵਿਚ ਲੋੜਵੰਦ ਲੋਕਾਂ ਦੀ ਇਸ ਫੰਡ ਰਾਹੀਂ ਮਦਦ ਕੀਤੀ ਜਾ ਸਕੇ। ਇਸ ਲਈ ਲੋਕ ‘ਬਠਿੰਡਾ ਕੋਵਿਡ ਰਲੀਫ ਫੰਡ’ ਨਾਂਅ ਦੇ ਐਚਡੀਐਫਸੀ ਬੈਂਕ ਦੇ ਖਾਤੇ 50100342803123 ਵਿਚ ਆਪਣਾ ਦਾਨ ਜਮਾਂ ਕਰਵਾ ਸਕਦੇ ਹਨ। ਇਸ ਖਾਤੇ ਨਾਲ ਸਬੰਧਤ ਬ੍ਰਾਂਚ ਦਾ ਆਈ.ਐਫ.ਐਸ.ਸੀ. ਕੋਡ ਐਚਡੀਐਫਸੀ0000187 ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਕਾਰਜ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ।
Total Responses : 265