ਜੀ ਬੀ ਰੋਡ 'ਤੇ ਸੈਕਸ ਵਰਕਰ ਭੁੱਖੇ ਮਰਨ ਲਈ ਹੋਏ ਮਜਬੂਰ, ਮੰਗੀ ਮਦਦ
ਨਵੀਂ ਦਿੱਲੀ, 29 ਮਾਰਚ, 2020 : ਰਾਸ਼ਟਰੀ ਰਾਜਧਾਨੀ ਵਿਚ ਗੈਰਸਟਿਨ ਬੇਸ਼ਨ ਰੋਡ (ਜੀ ਬੀ ਰੋਡ) 'ਤੇ ਸ਼ਰਧਾਨੰਦ ਮਾਰਗ ਅੱਜ ਕੱਲ੍ਹ ਸੁੰਨਾ ਪਿਆ ਹੈ ਅਤੇ ਇਸ 'ਤੇ ਸਥਿਤ ਸਾਰੀਆਂ ਦੁਕਾਨਾਂ ਉਸੇ ਤਰੀਕੇ ਬੰਦ ਹਨ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਵਿਚ ਬੰਦ ਹਨ ਪਰ ਜਦੋਂ ਇੱਥੇ ਸਥਿਤ ਇਮਾਰਤਾਂ 'ਚ ਰਹਿੰਦੇ ਜੀਵਾਂ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਵੱਖਰੀ ਕਹਾਣੀ ਸਾਹਮਣੇ ਆਉਂਦੀ ਹੈ।
ਨਾ ਕੋਈ ਕੰਮਕਾਜ ਹੈ ਤੇ ਨਾ ਹੀ ਕੋਈ ਬੱਚਤ . ਜੀ ਬੀ ਰੋਡ 'ਤੇ ਸੈਕਸ ਵਰਕਰ ਆਪਣੇ ਕਮਰਿਆਂ ਵਿਚ ਖਾਣੇ ਦੀ ਘਾਟ ਤੇ ਹੋਰ ਬੁਨਿਆਦੀ ਜ਼ਰੂਰਤਾਂ ਵੱਲ ਵੇਖ ਰਹੇ ਹਨ। ਬਹੁਤੇ ਸੈਕਸ ਵਰਕਰਾਂ ਦਾ ਕਹਿਣਾ ਹੈ ਕਿ ਕਿਉਂਕਿ ਉਨ੍ਹਾਂ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ, ਇਸ ਲਈ ਉਨ੍ਹਾਂ ਕੋਲ ਪੈਸੇ ਮੁੱਕ ਗਏ ਹਨ।
ਇਕ ਸੈਕਸ ਵਰਕਰ ਨੀਲਮ ਨੇ ਦੱਸਿਆ ਕਿ ਜਦੋਂ ਦਾ ਲਾਕਡਾਊਨ ਲਾਗੂ ਹੋਇਆ ਹੈ, ਕੋਈ ਵੀ ਨਹੀਂ ਆਇਆ। ਕਿਸੇ ਨੇ ਵੀ ਸਾਨੂੰ ਫ਼ੋਨ ਕਰ ਕੇ ਇਹ ਨਹੀਂ ਪੁੱਛਿਆ ਕਿ ਕੀ ਸਾਡੇ ਕੋਲ ਖਾਣਾ, ਸੈਨੀਟਾਈਜ਼ਰ ਜਾਂ ਮਾਸਕ ਹਨ। ਅਸੀਂ ਰੋਜ਼ਾਨਾ ਲਾਕ ਡਾਊਨ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਪਰ ਸਾਡੇ ਕੋਲ ਆਪਣੇ ਬੱਚਿਆਂ ਵਾਸਤੇ ਵੀ ਖਾਣ ਨੂੰ ਰੋਟੀ ਨਹੀਂ ਹੈ। ਜੇਕਰ ਕੋਈ ਸਾਨੂੰ ਇਸ ਲਾਕ ਡਾਊਨ ਦੌਰਾਨ ਰਾਸ਼ਨ ਦੇ ਦੇਵੇ ਤਾਂ ਇਹ ਭਲੇ ਵਾਲੀ ਗੱਲ ਹੋਵੇਗੀ।
ਇਕ ਹੋਰ ਸੈਕਸ ਵਰਕਰ ਨੇ ਦੱਸਿਆ ਕਿ ਅਸੀਂ ਪਹਿਲਾਂ ਆਪਣੇ ਬੱਚਿਆਂ ਨੂੰ ਰੋਟੀ ਖੁਆਉਂਦੇ ਹਾਂ ਤੇ ਜੋ ਬੱਚ ਜਾਂਦਾ ਹੈ, ਆਪਸ ਵਿਚ ਵੰਡ ਲੈਂਦੇ ਹਾਂ ਪਰ ਸਾਨੂੰ ਦੱਸੋ ਕਿ ਇਸ ਤਰੀਕੇ ਕਿਵੇਂ ਬਚਾਂਗੇ ? ਭਾਵੇਂ ਇਹਨਾਂ ਸੈਕਸ ਵਰਕਰਾਂ ਵਿਚੋਂ ਬਹੁਤਿਆਂ ਨੇ ਧੰਦਾ ਬੰਦ ਕਰ ਕੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ ਪਰ ਜੋ ਇੱਥੇ ਠਹਿਰੇ ਹੋਏ ਹਨ ਆਪਣੇ ਬੇਯਕੀਨੇ ਭਵਿੱਖ ਵੱਲ ਵੇਖ ਰਹੇ ਹਨ।
( ਏ ਐਨ ਆਈ )