ਹਰੀਸ਼ ਕਾਲੜਾ
- ਹੁਣ ਤੱਕ 16 ਸ਼ੱਕੀ ਮਰੀਜ਼ ਦੇ ਸੈਪਲਾਂ ਵਿੱਚੋਂ 14 ਨੈਗਟਿਵ ਪਾਏ ਗਏ , 02 ਦੀ ਰਿਪੋਰਟ ਪੈਡਿੰਗ ।
ਰੂਪਨਗਰ, 29 ਮਾਰਚ 2020: ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਇਆ ਹੈ।ਇਹ ਪ੍ਰਗਟਾਵਾ ਕਰਦਿਆਂ ਡੀ.ਸੀ.ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਹੁਣ ਤੱਕ 16 ਸ਼ੱਕੀ ਮਰੀਜ਼ਾਂ ਦੇ ਕਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ ਇਨ੍ਹਾਂ ਵਿਚੋਂ 14 ਸੈਂਪਲ ਨੈਗਟਿਵ ਪਾਏ ਗਏ ਹਨ ਅਤੇ 2 ਦੀ ਰਿਪੋਰਟ ਪੈਂਡਿੰਗ ਹੈ।
ਡੀ.ਸੀ. ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਲਾਗੂ ਕੀਤੇ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ । ਉਨ੍ਹਾਂ ਨੇ ਕਿਹਾ ਕਿ ਸਵੇਰ ਦੇ ਸਮੇਂ ਲੋਕ ਸੈਰ ਆਦਿ ਦੇ ਲਈ ਵੀ ਘਰਾਂ ਤੋਂ ਬਾਹਰ ਨਾ ਆਉਣ ਅਤੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ਤੋਂ ਪ੍ਰਹੇਜ਼ ਕਰਨ । ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਮੂਸਤੇਦ ਹੈ ਅਤੇ ਆਟਾ-ਦਾਲ ਅਤੇ ਹੋਰ ਜ਼ਰੂਰੀ ਵਸਤੂਆਂ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਜਿਲ੍ਹਾ ਨਿਵਾਸੀ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਲੋੜ ਪੈਣ ਤੇ ਜਾਰੀ ਕੀਤੇ ਗਏ ਕੰਟਰੋਲ ਨੰਬਰ ਤੇ ਸੰਪਰਕ ਕਰਨ।
ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਨਿਵਾਸੀਆਂ ਦੀ ਸਹੂਲਤ ਦੇ ਲਈ ਕਰਫਿਊ ਸਬੰਧੀ ਈ-ਪਾਸ ਜਾਰੀ ਕਰਨ ਲਈ 05 ਅਧਿਕਾਰੀ ਡੇਜੀਗਨੇਂਟ ਕੀਤੇ ਗਏ ਹਨ। ਇਹ ਪਾਸ ਕੇਵਲ ਉਨ੍ਹਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ ਜਾਂ ਸਿਹਤ ਸਹੂਲਤ ਸਬੰਧੀ ਕੀਤੇ ਜਾਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਨਿਵਾਸੀ ਕਰਫਿਊ ਪਾਸ ਦੇ ਲਈ ਵੈਬਸਾਇਟ https://epasscovid19.pais.net.in/ ਲਿੰਕ ਤੇ ਆਨਲਾਇਨ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਪਾਸ ਜਾਰੀ ਕਰਨ ਦੇ ਲਈ ਏ.ਡੀ.ਸੀ. (ਜ) ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਏ.ਡੀ.ਸੀ. (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ ਸ਼੍ਰੀ ਇੰਦਰਪਾਲ, ਡੀ.ਡੀ.ਪੀ.ਓ. ਸ਼੍ਰੀ ਬਲਜਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ 05 ਅਫਸਰ ਡੇਜ਼ੀਗਨੇਟ ਕੀਤੇ ਗਏ ਹਨ।
ਡਿੀ.ਸੀ. ਨੇ ਦੱਸਿਆ ਹੈ ਕਿ ਕਰਫਿਊ ਸਬੰਧੀ ਈ-ਪਾਸ ਕੇਵਲ ਐਮਰਜੈਂਸੀ ਅਤੇ ਸਿਹਤ ਸਹੂਲਤ ਸਬੰਧੀ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਨੂੰ ਵੀ ਕਰਫਿਊ ਦੌਰਾਨ ਬਾਹਰ ਜਾਣ ਸਬੰਧੀ ਈ-ਪਾਸ ਜਾਰੀ ਨਹੀਂ ਕੀਤੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਜਿਲ੍ਹਾ ਨਿਵਾਸੀ ਜਿਸ ਨੂੰ ਈ-ਪਾਸ ਚਾਹੀਦਾ ਹੈ। ਉਹ ਪੂਰੀ ਜਾਣਕਾਰੀ ਅਤੇ ਪਤੇ ਸਮੇਤ ਅਤੇ ਕਿਸ ਕਾਰਨ ਪਾਸ ਚਾਹੀਦਾ ਹੈ ਦਾ ਪੂਰਾ ਵੇਰਵਾ ਦੇਣਗੇ। ਪੂਰੀ ਤਫਤੀਸ਼ ਕਰਨ ਤੋਂ ਬਾਅਦ ਹੀ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ।