ਵਿਸ਼ਵ ਭਰ 'ਚ ਕੋਰੋਨਾ ਕੇਸਾਂ ਦੀ ਗਿਣਤੀ 634000 ਟੱਪੀ, 30 ਹਜ਼ਾਰ ਮੌਤਾਂ
ਜਨੇਵਾ, 30 ਮਾਰਚ, 2020 : ਵਿਸ਼ਵ ਭਰ ਵਿਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 634,835 ਹੋ ਗਈ ਹੇ ਜਦਕਿ ਇਸ ਨਾਲ 29957 ਮੌਤਾ ਹੋਈਆਂ ਹਨ। ਇਹ ਪ੍ਰਗਟਾਵਾ ਵਿਸ਼ਵ ਸਿਹਤ ਸੰਗਠਨ ਨੇ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 63159 ਹੋਰ ਲੋਕਾਂ ਪਾਜ਼ੀਟਿਵ ਪਾਏ ਗਏ ਹਨ ਜਦਕਿ 3464 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਬਹੁਤ ਗਿਣਤੀ ਕੇਸ 361000 ਯੂਰਪ ਵਿਚ ਹਨ ਜਿਸ ਵਿਚੋਂ ਇਕੱਲੇ ਇਟਲੀ ਵਿਚ 92 ਹਜ਼ਾਰ ਕੇਸ ਹਨ, ਸਪੇਨ ਵਿਚ 72000 ਅਤੇ ਜਰਮਨੀ ਵਿਚ 52000 ਕੇਸ ਹਨ। ਇਟਲੀ ਵਿਚ ਹੁਣ ਤੱਕ 10023 ਅਤੇ ਸਪੇਨ ਵਿਚ 5690 ਮੌਤਾਂ ਹੋ ਚੁੱਕੀਆਂ ਹਨ।
ਦੂਜਾ ਸਭ ਤੋਂ ਵੱਧ ਪ੍ਰਭਾਵਤ ਅਮਰੀਕੀ ਖੇਤਰ ਹੈ ਜਿਥੇ 120000 ਪਾਜ਼ੀਟਿਵ ਕੇਸ ਹਨ ਜਿਸ ਵਿਚੋਂ 103000 ਇਕੱਲੇ ਅਮਰੀਕਾ ਵਿਚ ਹਨ। ਇਸ ਵੇਲੇ ਅਮਰੀਕਾ ਇਕੱਲੇ ਮੁਲਕ ਹੈ ਜਿਸ ਵਿਚ ਦੁਨੀਆਂ ਦੇ ਸਭ ਤੋਂ ਵੱਧ ਕੇਸ ਹਨ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ ਸੀ।