ਮੋਹਾਲੀ, 30 ਮਾਰਚ, 2020: ਸੋਮਵਾਰ ਸਵੇਰੇ ਐਸ.ਏ.ਐਸ ਨਗਰ ਦੇ ਡੀਸੀ ਗਿਰੀਸ਼ ਦਿਆਲਨ ਦੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਮੁਹਾਲੀ ਤੋਂ ਇੱਕ 65 ਸਾਲਾ ਬਜ਼ੁਰਗ ਕੋਰੋਨਾਵਾਇਰਸ ਦਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਇਸ ਨਾਲ ਪੰਜਾਬ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 39 ਹੋ ਗਈ ਹੈ।
ਪਿਛਲੇ ਛੇ ਦਿਨਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਵਿਖੇ ਦਾਖਲ ਮਰੀਜ਼, ਮੁਹਾਲੀ ਦਾ 65 ਸਾਲਾ ਵਿਅਕਤੀ ਹੈ।
ਡੀ.ਸੀ ਨੇ ਕਿਹਾ ਕਿ ਪੀੜਤ ਮਰੀਜ਼ ਦੇ ਸਾਰੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਵੱਖਰਾ ਕਰਨ ਅਤੇ ਟੈਸਟਿੰਗ ਪ੍ਰਕਿਰਿਆ ਚੱਲ ਰਹੀ ਹੈ।