← ਪਿਛੇ ਪਰਤੋ
ਲਖਨਊ, 31 ਮਾਰਚ 2020 - ਕੋਰੋਨਾ ਵਾਇਰਸ ਦੀ ਜਾਂਚ 'ਚ ਕਾਨਿਕਾ ਦਾ ਪੰਜਵੀਂ ਵਾਰ ਟੈਸਟ ਕੀਤਾ ਗਿਆ। ਪਰ ਲਗਾਤਾਰ ਪੰਜਵੀਂ ਵਾਰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਮਰੀਜ਼ ਦੇ ਹਰ 48 ਘੰਟੇ 'ਚ ਸੈਂਪਲ ਟੈਸਟ ਕੀਤੇ ਜਾਂਦੇ ਹਨ। ਇਸ ਵੇਲੇ ਕਨਿਕਾ ਕਪੂਰ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਸਜੀਪੀਜੀਆਈਐਮਐਸ) 'ਚ ਦਾਖ਼ਲ ਹੈ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਕਨਿਕਾ ਨੂੰ ਕੋਰੋਨਾ ਵਾਇਰਸ ਦੇ ਟੈਸਟ ਤੋਂ ਬਾਅਦ 20 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 9 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸੀ, ਇਸ ਤੋਂ ਬਾਅਦ ਉਸ ਨੇ ਕਾਨਪੁਰ ਅਤੇ ਲਖਨਊ ਦੀ ਯਾਤਰਾ ਵੀ ਕੀਤੀ ਅਤੇ ਇਸ ਦੌਰਾਨ ਉਸ ਨੂੰ ਖੰਘ ਤੇ ਬੁਖਾਰ ਸੀ। ਜਿਸ ਤੋਂ ਬਾਅਦ ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ ਜੋ ਕਿ ਜਾਂਚ ਕਰਨ 'ਤੇ ਪਾਜ਼ੀਟਿਵ ਲਾਏ ਗਏ ਸਨ ਜਿਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
Total Responses : 265