ਜੀ ਐਸ ਪੰਨੂ
ਪਟਿਆਲਾ, 2 ਅਪ੍ਰੈਲ 2020 - ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਲੁਧਿਆਣਾ ਦੀ ਔਰਤ ਪੂਜਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ ਜਿਸ ਸਮੇਂ ਉਸ ਨੂੰ ਦੇਖਭਾਲ ਕਰਨ ਵਾਲੇ ਅਮਲੇ ਨੇ ਅਧਿਕਾਰੀਆਂ ਨਾਲ ਤਕਰਾਰ ਵੀ ਕੀਤਾ ਸੀ ਕਿ ਉਨ੍ਹਾਂ ਕੋਲ ਕੋਰੋਨਾ ਦੇ ਮਰੀਜ਼ਾਂ ਨੂੰ ਚੈੱਕ ਕਰਨ ਲਈ ਕੋਈ ਕਿਟ ਨਹੀਂ ਹੈ ਇਥੋਂ ਤੱਕ ਕਿ ਮਾਸਕ ਤੇ ਦਸਤਾਨੇ ਆਦਿ ਵੀ ਨਹੀਂ ਹਨ।
ਇਸ ਸ਼ਰਤ ਨਾਲ ਕਿ ਕਿਟ ਦੇ ਦੇਣ ਤੋਂ ਉਹ ਡਿਊਟੀ 'ਤੇ ਹਾਜ਼ਰ ਹੋਣਗੀਆਂ ਐਮ ਐੱਸ ਦੀ ਸਹਿਮਤੀ ਨਾਲ ਡਿਊਟੀ ਤੇ ਹਾਜ਼ਰ ਹੁੰਦੀਆਂ ਰਹੀਆਂ ਹਨ ਉਨ੍ਹਾਂ ਵਿਚੋਂ ਅੱਜ ਪੰਜ ਨੂੰ ਇਕਾਂਤਵਾਸ ਵਿੱਚ ਸ਼ੱਕ ਦੇ ਅਧਾਰ 'ਤੇ ਭੇਜ ਦਿੱਤਾ ਗਿਆ। ਤੇਜਿੰਦਰ ਸਿੰਘ ਮੇਲ ਨਰਸ, ਤਿੰਨ ਨਰਸਾਂ ਰਣਦੀਪ, ਕੁਲਵਿੰਦਰ, ਬਲਜਿੰਦਰ ਅਤੇ ਚੌਥਾ ਦਰਜਾ ਕਰਮਚਾਰੀ ਗੁਰਪ੍ਰੀਤ ਨੂੰ ਉਨ੍ਹਾਂ ਦੇ ਟੈਸਟ ਛੇ ਘੰਟੇ ਬਾਅਦ ਹੁਣ ਲੈ ਕੇ ਚੈੱਕ ਕਰਨ ਲਈ ਭੇਜ ਦਿੱਤੇ ਹਨ। ਇਨ੍ਹਾਂ ਨੇ ਉਸ ਸਮੇਂ ਵੀ ਇਹੋ ਤਕਰਾਰ ਕੀਤਾ ਕਿ ਉਨ੍ਹਾਂ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ ਪਰ ਕਿਸੇ ਨੇ ਨਹੀਂ ਸੁਣੀ ਪਰ ਅੱਜ ਜਦੋਂ ਤੇਜਿੰਦਰ ਸਿੰਘ ਆਪਣੇ ਘਰ ਤੋਂ ਡਿਊਟੀ ਤੇ ਆਇਆਂ ਤਾਂ ਉਸ ਦੀਆਂ ਅੱਖਾਂ ਲਾਲ ਗੱਲੇ ਵਿਚ ਥਰੋਟ ਸੀ ਤਾਂ ਸਟਾਫ਼ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਚੈੱਕ ਕਰਵਾਉਣ ਲਈ ਕਿਹਾ।
ਇਸ ਤਰ੍ਹਾਂ ਦੀ ਹੀ ਕੁੱਝ ਸ਼ਿਕਾਇਤ ਹੋਰਾਂ ਨੇ ਕੀਤੀ ਰਣਦੀਪ ਉਹ ਨਰਸ ਹੈ ਜਿਸ ਨੇ ਐਮਰਜੈਂਸੀ ਵਿੱਚ ਸਭ ਤੋਂ ਪਹਿਲਾਂ ਨੰਗੇ ਹੱਥੀ ਚੈੱਕ ਕੀਤਾ ਸੀ ਨੇ ਵੀ ਆਪਣੇ ਸਰੀਰ ਠੀਕ ਨਾ ਹੋਣ ਦੀ ਗੱਲ ਕੀਤੀ। ਇਸ ਤੋਂ ਸਾਰਿਆਂ ਨੂੰ ਇਕਾਂਤਵਾਸ ਵਿਚ ਦਾਖ਼ਲ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਇਹ ਸਭ ਇਸ ਤੋਂ ਪਹਿਲਾਂ ਆਪਣੇ ਘਰਾਂ ਵਿਚ ਜਾਂਦੇ ਰਹੇ ਹਨ ਤੇ ਡਿਊਟੀ ਵੀ ਅਲੱਗ ਅਲੱਗ ਦਿੰਦੇ ਰਹੇ ਹਨ ਬਲਕਿ ਮੈਡੀਕਲ ਸੂਪਰਡੈਟ ਦੇ ਕਮਰੇ ਵਿਚ ਮੀਟਿੰਗ ਵੀ ਕਰਦੇ ਰਹੇ ਹਨ ਅਤੇ ਹੋਰ ਡਾਕਟਰਾਂ ਨਾਲ ਵੀ ਸੰਪਰਕ ਹੁੰਦਾ ਰਿਹਾ ਹੈ ਅਗਰ ਕਿਸੇ ਇਕ ਦਾ ਵੀ ਕੇਸ ਪਾਜ਼ੀਟਿਵ ਆ ਜਾਂਦਾ ਹੈ ਤਾਂ ਕਾਫੀ ਔਖਾ ਸਮਾਂ ਹੋਣ ਵਾਲੀ ਗੱਲ ਹੋ ਸਕਦੀ ਹੈ।
ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ? ਕਿਟ ਨਾ ਪ੍ਰੋਵਾਇਡ ਕਰਨੀ ਕਿਸ ਦੀ ਜਿੰਮੇਦਾਰੀ ਹੋਵੇਗੀ ? ਉਨ੍ਹਾਂ ਨੂੰ ਉਸ ਦਿਨ ਤੋਂ ਹੀ ਇਕਾਂਤਵਾਸ ਨਾ ਭੇਜਣਾ ਕਿਸ ਦੀ ਜਿੰਮੇਵਾਰੀ ਸੀ ? ਇਸੇ ਲਈ ਸਿਵਲ ਸਰਜਨ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੁੰਦੇ ਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਪਟਿਆਲਾ ਇੱਕ ਇਕਾਈ ਹੈ ਜੋ ਵੱਖਰੀ ਹੈ ਪਰ ਉਹ ਪੰਜੇ ਬਿਲਕੁਲ ਠੀਕ ਹਨ ਕਈ ਵਾਰੀ ਡਰ ਨਾਲ ਵੀ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਨਗਰ ਸੈਣੀਆਂ ਵਾਲਾਂ ਕੇਸ਼ ਜਿਸ ਵਿੱਚ ਸਾਰੇ ਦੇ ਸਾਰੇ ਉਸ ਦੇ ਰਿਸ਼ਤੇਦਾਰ ਘਰਦਿਆਂ ਦਾ ਚੈੱਕ ਅਪ ਨੇਗੇਟਿਵ ਆਇਆ ਹੈ। ਪਰ ਦੱਸਣਯੋਗ ਹੈ ਕਿ ਤੇਜਿੰਦਰ ਸਿੰਘ ਦੀ ਹਾਲਤ ਬੁਖਾਰ ਤੇ ਗਲ਼ ਖ਼ਰਾਬ ਹੋਣ ਦੀ ਮੌਜੂਦਗੀ ਸਾਹਮਣੇ ਆਈ ਹੋਈ ਸੀ। ਚੰਗੀਆਂ ਕਿੱਟਾਂ ਦੀ ਲੋੜ ਹੈ ਪਤਾ ਲੱਗਾ ਕਿ ਡਾਕਟਰਜ ਮਿਲ ਕਿ ਆਪਣੇ ਕੋਲ ਤੋਂ ਚੰਗੀਆਂ ਕਿਟਾਂ ਲਿਆਓਣ ਲਈ ਸੋਚ ਰਹੇ ਹਨ। ਸਾਨੂੰ ਅਜਿਹੇ ਮੁੱਢਲੇ ਸਥਾਨਾਂ ਤੇ ਸਖ਼ਤ ਮਿਹਨਤ ਤੇ ਪਾਬੰਦੀ ਹੀ ਲੋੜੀਂਦੀ ਹੈ।