← ਪਿਛੇ ਪਰਤੋ
ਚੰਡੀਗੜ੍ਹ, 2 ਅਪ੍ਰੈਲ 2020 - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਚੰਡੀਗੜ੍ਹ 'ਚ 59 ਸਾਲ ਔਰਤ ਤੇ ਉਸ ਦੀ 10 ਮਹੀਨਿਆਂ ਦੀ ਪੋਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇ ਇੱਕ ਐਨ.ਆਰ.ਆਈ. ਜੋੜੇ ਦੇ ਸੰਪਰਕ 'ਚ ਆਏ ਸਨ। ਜਿਸ ਕਾਰਨ ਹੁਣ ਚੰਡੀਗੜ੍ਹ ;ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ।
Total Responses : 265