ਵਿਸ਼ਵ ਬੈਂਕ ਵੱਲੋਂ ਭਾਰਤ ਨੂੰ ਕੋਰੋਨਾ ਨਾਲ ਜੰਗ ਵਾਸਤੇ 1 ਬਿਲੀਅਨ ਡਾਲਰ ਦੀ ਐਮਰਜੰਸੀ ਫੰਡਿੰਗ ਦੀ ਪ੍ਰਵਾਨਗੀ
ਵਾਸ਼ਿੰਗਟਨ, 3 ਅਪ੍ਰੈਲ, 2020 :ਵਿਸ਼ਵ ਬੈਂਕ ਨੇ ਕੋਰੋਨਾਵਾਇਰਸ ਮਰੀਜ਼ਾਂ ਦੀ ਵਧੇਰੇ ਪ੍ਰਭਾਵਸ਼ਾਲੀ ਸਕਰੀਨਿੰਗ, ਕਾਂਟੈਕਟ ਟਰੇਸਿੰਗ ਤੇ ਲੈਬਾਰਟਰੀ ਟੈਸਟਾਂ ਵਾਸੇ ਭਾਰਤ ਨੂੰ 1 ਬਿਲੀਅਨ ਡਾਲਰ ਦੀ ਐਮਰਜੰਸੀ ਫੰਡਿੰਗ ਦੀ ਪ੍ਰਵਾਨਗੀ ਦਿੱਤੀ ਹੈ। ਇਹ ਫੰਡ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ (ਪੀ ਪੀ ਈ) ਕਿੱਟਾਂ ਦੀ ਖਰੀਦ ਤੇ ਨਵੇਂ ਆਈਸੋਲੇਸ਼ਨ ਵਾਰਡ ਬਣਾਉਣ ਵਾਸਤੇ ਵੀ ਵਰਤੇ ਜਾ ਸਕਣਗੇ।
ਐਮਰਜੰਸੀ ਫੰਡਿੰਗ ਵਿਸ਼ਵ ਭਰ ਵੱਲੋਂ ਵਿਸ਼ਵ ਭਰ ਵਿਚ ਵਿਕਾਸਸੀਲ ਦੇਸ਼ਾਂ ਨੂੰ ਕੋਰੋਨਾ ਵਿਰੁੱਧ ਜੰਗ ਵਿਚ ਮਦਦ ਦਾ ਪਹਿਲਾ ਕਦਮ ਹੈ। ਇਸ ਪਹਿਲ ਕਦਮ ਤਹਿਤ 25 ਮੁਲਕਾਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਤੇ 40 ਮੁਲਕਾਂ ਵਿਚ ਫਾਸਟ ਟਰੈਕ ਪ੍ਰੋੋਸੈਸਿੰਗ ਨੂੰ ਹੁਲਾਰਾ ਮਿਲੇਗਾ। ਭਾਰਤ ਵਿਚ 1 ਬਿਲੀਅਨ ਡਾਲਰ ਦੀ ਮਾਲੀ ਸਹਾਇਤਾ ਦੀ ਬਦੌਤਲ ਵਧੇਰੇ ਪ੍ਰਭਾਵਸ਼ਾਲੀ ਸਕਰੀਨਿੰਗ ਹੋ ਸਕੇਗੀ, ਕਾਂਟੈਕਟ ਟਰੇਸਿੰਗ ਤੇ ਲੈਬਾਰਟਰੀ ਟੈਸਟ ਹੋ ਸਕਣਗੇ ਤੇ ਇਸ ਨਾਲ ਪੀ ਪੀ ਈ ਕਿੱਟਾਂ ਦੀ ਖਰੀਦ ਤੇ ਨਵੇਂ ਆਈਸੋਲੇਸ਼ਨ ਵਾਰਡਾਂ ਦੀ ਸਥਾਪਤੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਵਿਸ਼ਵ ਬੈਂਕ ਨੇ ਇਕ ਬਿਆਨ ਵਿਚ ਕੀਤਾ ਹੈ।
ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਦੱਸਿਆ ਕਿ ਸਾਡੇ ਸਿਹਤ ਪ੍ਰਤੀ ਮਦਦ ਦੀ ਮੁਹਿੰਮ 65 ਮੁਲਕਾਂ ਵਿਚ ਚਲ ਰਹੀ ਹੈ। ਅਸੀਂ ਅਫਗਾਨਿਸਤਾਨ ਨੂੰ ਵੀ 100 ਮਿਲੀਅਨ ਡਾਲਰ ਤੇ ਪਾਕਿਸਤਾਨ ਨੂੰ ਵੀ 200 ਮਿਲੀਅਨ ਡਾਲਰ ਦੇਣ ਦੀ ਪ੍ਰਵਾਨਗੀ ਦਿੱਤੀ ਹੈ।