ਚੰਡੀਗੜ੍ਹ, 3 ਅਪ੍ਰੈਲ, 2020 - ਹਰਿਆਣਾ ਸਰਕਾਰ ਵੱਲੋਂ ਚਵਿੰਗਮ ਵੇਚਣ 'ਤੇ ਤਿੰਨ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ 20 ਜੂਨ ਤੱਕ ਜਾਰੀ ਰਹੇਗੀ। ਸਰਕਾਰ ਵੱਲੋਂ ਇਹ ਫੈਸਲਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਿਆ ਗਿਆ ਹੈ। ਨਾਲ ਹੀ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਚਵਿੰਗਮ, ਬੱਬਲ ਗਮ ਅਤੇ ਇਸ ਤਰ੍ਹਾਂ ਦੇ ਨਾਲ ਦੇ ਮਿਲਦੇ ਜੁਲਦੇ ਉਤਪਾਦ ਵੀ ਪੂਰਨ ਰੂਪ 'ਚ ਬੰਦ ਰਹਿਣਗੇ।
ਰਾਜ ਸਰਕਾਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਹੁਕਮਾਂ ਵਿੱਚ ਕਿਹਾ ਹੈ ਕਿ, “ਕੋਵਿਡ -19 ਬੂੰਦਾਂ ਰਾਹੀਂ ਸੰਚਾਰਿਤ ਹੁੰਦਾ ਹੈ। ਇਹ ਵਾਇਰਸ ਕਿਸੇ ਹੋਰ ਵਿਅਕਤੀ ਕੋਲ ਵੱਲ ਚਵਿੰਗਮ ਖਾਣ ਅਤੇ ਥੁੱਕਣ ਕਰਕੇ ਉਸ ਵਿਅਕਤੀ 'ਚ ਕੋਵਿਡ -19 ਸੰਚਾਰਿਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ।”
ਸਰਕਾਰ ਨੇ ਅਧਿਕਾਰੀਆਂ ਨੂੰ ਪਾਬੰਦੀ ਦੇ ਆਦੇਸ਼ਾਂ ਨੂੰ ਪ੍ਰਭਾਵਸ਼ਾਲੀ ਨਾਲ ਲਾਗੂ ਕਰਨ ਲਈ ਕਿਹਾ ਹੈ।