- ਪਟਿਆਲਾ ਰੈਫਰ ਕੀਤੇ ਗਏ ਮਰੀਜ਼ ਦੀ ਰਿਪੋੋਰਟ ਵੀ ਨੈਗਟਿਵ ਆਈ
- ਗਲਤ ਖ਼ਬਰ ਦੇਣ ਵਾਲੇ ਪੱਤਰਕਾਰ ਵਿਰੁੱਧ ਕਾਰਵਾਈ ਕਰਨ ਲਈ ਨਿਊਜ਼ ਚੈਨਲ ਦੇ ਸੰਪਾਦਕ ਨੂੰ ਕਿਹਾ
ਮਲੇਰਕੋਟਲਾ, 3 ਅਪ੍ਰੈਲ 2020 - ਸੋਸ਼ਲ ਮੀਡੀਆ ਉੱਪਰ ਮਲੇਰਕੋਟਲਾ ਵਿੱਚ ਕੋੋਰੋੋਨਾ ਦੇ 66 ਮਰੀਜ਼ਾਂ ਨੂੰ ਆਈਸੋਲੇਟ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਕਿਹਾ ਕਿ ਇਸ ਖਬਰ ਵਿਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਿਜ਼ਾਮੂਦੀਨ ਤੋਂ ਮਲੇਰਕੋਟਲਾ ਸ਼ਹਿਰ ਵਿਚ ਪਿਛਲੇ ਡੇਢ ਮਹੀਨੇ ਦੌੌਰਾਨ ਵੱਖ-ਵੱਖ ਤਰੀਕਾਂ ਨੂੰ ਕੁਝ ਵਿਅਕਤੀ ਆਏ ਸਨ ਜਿਨ੍ਹਾਂ ਵਿਚੋਂ ਸਭ ਦਾ ਮੈਡੀਕਲ ਚੈਕਅਪ ਹੋ ਚੁੱਕਾ ਹੈ। ਇਨ੍ਹਾਂ ਵਿਚੋੋਂ ਮੁਹੰਮਦ ਸ਼ੌੌਕਤ ਅਲੀ ਨਾਮ ਦਾ ਵਿਅਕਤੀ 20 ਮਾਰਚ ਨੂੰ ਆਇਆ ਸੀ ਜਿਸ ਮੈਡੀਕਲ ਹੋ ਚੁੱਕਾ ਹੈ ਪਰੰਤੂ ਇਸ ਵਿਚ ਕੋੋਰੋੋਨਾ ਵਾਇਰਸ ਦੇ ਕੋੋਈ ਲੱਛਣ ਸਾਹਮਣੇ ਨਹੀਂ ਆਏ ਪਰੰਤੂ ਫਿਰ ਵੀ ਇਸ ਨੂੰ ਅਹਿਤਿਆਤ ਵਜੋੋਂ 14 ਦਿਨ ਦਾ ਏਕਾਂਤਵਾਸ ਪੂਰਾ ਨਾ ਹੋਣ ਕਾਰਨ ਘਰ ਵਿਚ ਹੀ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਕੀ ਵਿਅਕਤੀਆਂ ਦੇ ਮੈਡੀਕਲ ਚੈਕਅਪ ਦੌੌਰਾਨ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ। ਪਾਂਥੇ ਨੇ ਦੱਸਿਆ ਕਿ ਇਨ੍ਹਾਂ ਵਿਚੋੋਂ ਮੁਹੰਮਦ ਜਮੀਲ ਨਾਮ ਦਾ ਇਕ ਵਿਅਕਤੀ ਜਿਸ ਦੀ ਉਮਰ 70 ਸਾਲ ਦੇ ਲਗਭਗ ਹੈ, 15 ਮਾਰਚ ਨੂੰ ਨਿਜ਼ਾਮੂਦੀਨ, ਦਿੱਲੀ ਤੋੋਂ ਮਲੇਰਕੋਟਲਾ ਵਿਖੇ ਆਇਆ ਸੀ। ਇਸ ਵਿਅਕਤੀ ਦੀ ਤਬੀਅਤ ਖ਼ਰਾਬ ਸੀ ਜਿਸ ਨੂੰ ਚੈਕਅਪ ਲਈ ਰਜਿੰਦਰਾ ਹਸਪਤਾਲ, ਪਟਿਆਲਾ ਭੇਜਿਆ ਗਿਆ ਸੀ ਪਰੰਤੂ ਇਸ ਵਿਅਕਤੀ ਦੀ ਰਿਪੋੋਰਟ ਵੀ ਨੈਗਟਿਵ ਆਈ ਹੈ।
ਪਾਂਥੇ ਨੇ ਕਿਹਾ ਕਿ ਇਕ ਨਿੱਜੀ ਨਿਊਜ਼ ਚੈਨਲ ਉੱਪਰ ਵਿਖਾਇਆ ਜਾ ਰਿਹਾ ਹੈ ਕਿ ਮਾਲੇਰਕੋਟਲਾ ਦੇ 66 ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਜੋ ਕਿ ਬਿਲਕੁਲ ਝੂਠੀ ਖਬਰ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਮਲੇਰਕੋਟਲਾ ਵਿਚ ਕਿਸੇ ਵੀ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿਚ ਨਹੀਂ ਰੱਖਿਆ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਉਪਰ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਬਿਨਾਂ ਤੱਥਾਂ ਤੋੋਂ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਲੋਕਾਂ ਨੂੰ ਫਾਰਵਰਡ ਨਾ ਕੀਤਾ ਜਾਵੇ। ਪਾਂਥੇ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਨਿੱਜੀ ਚੈਨਲ ਦੇ ਪੰਜਾਬ ਅਤੇ ਹਰਿਆਣਾ ਦੇ ਐਡੀਟਰ ਜੋਤੀ ਕਮਲ ਨਾਲ ਫੋੋਨ ਉਪਰ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਰੰਤ ਇਸ ਖਬਰ ਨੂੰ ਬੰਦ ਕੀਤਾ ਜਾਵੇ ਅਤੇ ਸਹੀ ਖ਼ਬਰ ਚਲਾਈ ਜਾਵੇ ਤਾਂ ਜੋ ਲੋਕ ਗੁੰਮਰਾਹ ਨਾ ਹੋ ਸਕਣ। ਪਾਂਥੇ ਨੇ ਕਿਹਾ ਕਿ ਨਿਊਜ਼ ਚੈਨਲ ਦੇ ਐਡੀਟਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਚੈਨਲ ਨੂੰ ਗਲਤ ਖ਼ਬਰ ਭੇਜਣ ਵਾਲੇ ਪੱਤਰਕਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਪਾਂਥੇ ਨੇ ਕਿਹਾ ਕਿ ਮਾਲੇਰਕੋਟਲਾ ਪ੍ਰਸ਼ਾਸਨ 24 ਘੰਟੇ ਲੋੋਕਾਂ ਦੀ ਸੇਵਾ ਵਿਚ ਹਾਜ਼ਰ ਹੈ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਕੰਟਰੋਲ ਰੂਮ ਨੰਬਰ 01675253025 ਉਪਰ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਖ਼ਬਰਾਂ ਵਿਖਾਉਣ ਤੋੋਂ ਗੁਰੇਜ਼ ਕੀਤਾ ਜਾਵੇ ਤਾਂ ਜੋੋ ਲੋਕਾਂ ਵਿਚ ਦਹਿਸ਼ਤ ਪੈਦਾ ਨਾ ਹੋਵੇ।