ਚੰਡੀਗੜ੍ਹ, 3 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਫਿਰ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈ ਪੜ੍ਹੋ ਮੀਡੀਆ ਬੁਲੇਟਿਨ ਅਤੇ ਦੇਖੋ ਕੀ ਹੈ ਪੰਜਾਬ ਦੇ ਹਾਲਾਤ....
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਮੀਡੀਆ ਬੁਲੇਟਿਨ-(ਕੋਵਿਡ-19) 03-04-2020
- 1 ਪਾਜੇਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
- 3 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। 2 ਮਾਮਲੇ ਪਾਜੇਟਿਵ ਕੇਸ ਦੇ ਸੰਪਰਕ ਵਾਲੇ ਹਨ।
- 2 ਮਾਮਲੇ ਐਸ.ਏ.ਐਸ ਨਗਰ ਤੋਂ ਸਾਹਮਣੇ ਆਏ ਹਨ ਜੋ ਦਿਲੀ ਵਿਖੇ ਜ਼ਮਾਤ ਵਿੱਚ ਸ਼ਾਮਲ ਹੋਏ ਸਨ।
- ਸਾਰੇ ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
- ਵਿਦੇਸ਼ੀ ਯਾਤਰਾ ਨਾਲ ਸਬੰਧਤ ਜਾਂ ਉਨ੍ਹਾਂ ਦੇ ਸੰਪਰਕਾਂ ਨਾਲ ਸਬੰਧਤ ਲਗਭਗ ਸਾਰੇ ਸਕਾਰਾਤਮਕ ਮਾਮਲਿਆਂ ਵਿਚ ਕਮਿਊਨਿਟੀ ਵਿਚ ਫੈਲਾਅ ਦਾ ਕੋਈ ਸਬੂਤ ਨਹੀਂ ਮਿਲਿਆ।
- ਆਉਣ ਵਾਲੇ ਦਿਨਾਂ ਵਿੱਚ ਜਾਂਚ ਵਿਚ ਵਾਧਾ ਕੀਤਾ ਜਾਵੇਗਾ।
ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ