ਜੀ ਐਸ ਪੰਨੂ
ਪਟਿਆਲਾ, 3 ਅਪ੍ਰੈਲ 2020 - ਪਟਿਆਲਾ ਸ਼ਾਹੀ ਸ਼ਹਿਰ ਦੇ ਕੋਰੋਨਾ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ 54 ਕੇਸ ਆਏ ਸਨ ਜਿਨ੍ਹਾਂ ਵਿੱਚੋਂ 53 ਕੇਸਾਂ ਦੇ ਨਤੀਜੇ ਨੇਗੇਟਿਵ ਆਏਂ ਹਨ ਇਕ ਕੇਸ਼ ਪੋਜੋਟਿਵ ਦੇਸੀ ਮਹਿਮਾਨ ਦਾਰੀ ਮੁਹੱਲੇ ਵਿੱਚੋਂ ਆਇਆਂ ਹੈ ਜੋ ਜੇਰੇ ਇਲਾਜ ਅਤੇ ਸਿਹਤ ਪੱਖੋਂ ਠੀਕ ਹੈ। 9 ਕੇਸ ਤਾਜ਼ੇ ਭੇਜੇਂ ਸਨ ਜਿਨ੍ਹਾਂ ਵਿੱਚ 6 ਨੇਗੇਟਿਵ ਹਨ ਬਾਕੀ ਚੈਕ ਲਈ ਭੇਜਣੇ ਹਨ ਅਤੇ ਜਿਨ੍ਹਾਂ ਵਿਚ ਚਾਰ ਕੇਸ ਉਹ ਹਨ ਜੋ ਨਰਸਾਂ ਲੁਧਿਆਣਾ ਤੋਂ ਆਈ ਕੋਰੋਨਾ ਪੀੜਤ ਔਰਤ ਦੇ ਇਲਾਜ ਨਾਲ ਸਬੰਧਤ ਸਨ ਤੇ ਇੱਕ ਨਰਸ ਦੀ ਰਿਪੋਰਟ ਪਹਿਲਾਂ ਹੀ ਨੇਗੇਟਿਵ ਆ ਚੁੱਕੀ ਸੀ।
ਤਬਲੀਕੀ ਜਮਾਤ ਨਾਲ ਸਬੰਧਤ ਇਕ ਕੇਸ਼ ਗੁਰਬਖਸ਼ ਕਲੋਨੀ ਵਿੱਚੋਂ ਵੀ ਨੇਗੇਟਿਵ ਹੈ ਅਤੇ ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਉਨ੍ਹਾਂ ਦੀ ਟੀਮਾਂ ਦੁਆਰਾ ਦੇਖ-ਰੇਖ ਕੀਤੀ ਜਾ ਰਹੀ ਹੈ। ਇਥੇ ਇਹ ਗੱਲ ਵੇਖਣ ਵਾਲੀ ਹੈ ਕਿ ਇਸ ਨਾਜ਼ੁਕ ਸਮੇਂ ਪ੍ਰਾਈਵੇਟ ਹਸਪਤਾਲ ਕੋਈ ਕੰਮ ਨਹੀ ਆ ਰਹੇ ਹਨ ਜੋ ਸੋਖੇ ਵੇਲੇ ਸਰਕਾਰੀ ਹਸਪਤਾਲਾਂ ਨੂੰ ਨਿੰਦਦੇ ਨਹੀਂ ਥੱਕਦੇ ਸਨ ਤੇ ਲੋਕਾਂ ਦਾ ਐਕਸਪਰਟ ਹੋਣ ਦੇ ਬਹਾਨੇ ਖੂਨ ਚੂਸਣ ਵਾਲੇ ਸਨ। ਇਥੋਂ ਤੱਕ ਕਿ ਸਾਜ਼ੋ ਸਮਾਨ ਵੀ ਵਰਤਣ ਲਈ ਤਿਆਰ ਨਹੀਂ ਹਨ। ਲੋਕਾਂ ਦੇ ਕੰਮ ਸਰਕਾਰੀ ਹਸਪਤਾਲ ਹੀ ਆ ਰਹੇ ਹਨ। ਇਥੋਂ ਤੱਕ ਕਿ ਲੋਕਾਂ ਦੀ ਕੀ ਸਰਕਾਰ ਦੀ ਕਿਸੇ ਤਰ੍ਹਾਂ ਵੀ ਮਦਦ ਕਰਨ ਲਈ ਤਿਆਰ ਨਹੀਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਸਪਤਾਲਾਂ ਤੋਂ ਲੋੜੀਂਦਾ ਕੰਮ ਲਿਆ ਜਾਵੇ ਨਹੀਂ ਐਕਸ਼ਨ ਲਿਆ ਜਾਵੇ।