ਸੰਜੀਵ ਸੂਦ
ਲੁਧਿਆਣਾ, 04 ਅਪ੍ਰੈਲ 2020 - ਪੰਜਾਬ ਦੇ ਵਿੱਚ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਲੁਧਿਆਣਾ ਵਿੱਚ ਹੀ 5 ਮਰੀਜ਼ ਕੋਰੋਨਾ ਵਾਰਿਸ ਤੋਂ ਪਾਜ਼ੀਟਿਵ ਆ ਚੁੱਕੇ ਨੇ ਉਥੇ ਹੀ ਲੁਧਿਆਣਾ ਦੀਆਂ ਸੜਕਾਂ ਅਤੇ ਸ਼ਹਿਰ ਨੂੰ ਸੈਨੀਟਾਈਜ਼ ਕਰਨ ਲਈ ਫਾਇਰ ਬ੍ਰਿਗੇਡ ਨੇ ਕਮਾਨ ਸਾਂਭੀ ਹੈ ਅਤੇ ਵਿਸ਼ੇਸ਼ ਕਿਸਮ ਦਾ ਕੈਮੀਕਲ ਸੜਕਾਂ 'ਤੇ ਛਿੜਕਿਆ ਜਾ ਰਿਹਾ ਹੈ ਤਾਂ ਜੋ ਵਾਇਰਸ ਦੇ ਜੀਵਾਣੂ ਖਤਮ ਕੀਤੇ ਜਾ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਫਸਰ ਆਤਿਸ਼ ਰਾਏ ਨੇ ਦੱਸਿਆ ਕਿ 8-10 ਫਾਇਰਬ੍ਰਿਗੇਡ ਦੀਆਂ ਗੱਡੀਆਂ ਇਹ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਨੂੰ ਸੈਨੀਟਾਈਜ਼ ਕਰਨ ਲਈ ਲਾਈਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਿਸਮ ਦਾ ਕੈਮੀਕਲ ਉਨ੍ਹਾਂ ਵੱਲੋਂ ਸੈਨੇਟਾਈਜ਼ ਕਰਨ ਲਈ ਵਰਤਿਆ ਜਾ ਰਿਹਾ ਹੈ ਅਤੇ ਲੁਧਿਆਣਾ ਵੱਡਾ ਸ਼ਹਿਰ ਹੋਣ ਕਰਕੇ ਇਸ ਨੂੰ ਸੈਨੇਟਾਈਜ਼ ਕਰਨ ਲਈ 5-6 ਦਿਨ ਦਾ ਸਮਾਂ ਲੱਗ ਜਾਵੇਗਾ।