← ਪਿਛੇ ਪਰਤੋ
ਚੰਡੀਗੜ੍ਹ 'ਚ ਸਬਜ਼ੀ ਮੰਡੀ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ ਚੰਡੀਗੜ੍ਹ, 5 ਅਪ੍ਰੈਲ, 2020 : ਚੰਡੀਗੜ੍ਹ ਪ੍ਰਸ਼ਾਸਨ ਨੇ 26 ਸੈਕਟਰ ਵਾਲੀ ਸਬਜ਼ੀ ਮੰਡੀ 6 ਅਪ੍ਰੈਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਵੱਖ ਵੱਖ ਟਵੀਟ ਵਿਚ ਦੱਸਿਆ ਕਿ ਮੰਡੀ ਦੀ ਸੈਨੇਟਾਈਜੇਸ਼ਨ ਲਈ 26 ਸੈਕਟਰ ਵਾਲੀ ਮੰਡੀ 6 ਅਪ੍ਰੈਲ ਨੂੰ ਇਕ ਦਿਨ ਵਾਸਤੇ ਬੰਦ ਰਹੇਗੀ ਪਰ ਰਿਟੇਲ ਸਬਜ਼ੀਆਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਤੇ 9 ਪ੍ਰਾਈਵੇਟ ਵੈਂਡਰਾਂ ਵੱਲੋਂ ਆਨਲਾਈਨ ਡਲੀਵਰੀ ਜਾਰੀ ਰਹੇਗੀ ਤੇ ਫੜੀ ਵਾਲੇ ਵੀ ਕੰਮ ਕਰਦੇ ਰਹਿਣਗੇ।
Total Responses : 265