ਬਰਨਾਲਾ ਵਾਸੀ ਇੱਕ ਔਰਤ ਵੀ ਬਣੀ ਕੋਰੋਨਾ ਦੀ ਮਰੀਜ਼
ਹਰਿਦਰ ਨਿੱਕਾ,
ਬਰਨਾਲਾ
ਸਥਾਨਕ ਸੇਖਾ ਰੋਡ ਦੀ ਗਲੀ ਨੰਬਰ 4 ਰਹਿਣ ਵਾਲੀ ਰਾਧਾ ਰਾਣੀ ਪਤਨੀ ਮੁਕਤੀ ਨਾਥ ਦੀ ਕਰੋਨਾ ਦੀ ਰਿਪੋਰਟ ਪੋਜਟਿਵ ਆ ਗਈ ਹੈ।
ਸਿਵਲ ਹਸਪਤਾਲ ਦੇ ਇਚਾਰਜ਼ ਡਾ. ਜੋਤੀ ਕੋਸ਼ਲ ਨੇ ਮਰੀਜ ਦੇ ਕਰੋਨਾ ਪੋਜਟਿਵ ਹੋਣ ਦੀ ਪੁਸ਼ਟੀ ਕੀਤੀ ਹੈ। 42 ਸਾਲਾਂ ਦੀ ਰਾਧਾ ਰਾਣੀ ਪਿਛਲੇ ਕੁਝ ਦਿਨਾਂ ਤੋਂ ਸਥਾਨਿਕ ਸਿਵਲ ਹਸਪਤਾਲ ਵਿੱਚ ਭਰਤੀ ਹੈ। ਡਾਕਟਰਾਂ ਨੇ ਪਹਿਲਾਂ ਜਦੋਂ ਇਸ ਦਾ ਟੈਸਟ ਕੀਤਾ ਤਾਂ ਉਸ ਦੀ ਰਿਪੋਰਟ ਵਿੱਚ ਕੋਈ ਅਜਿਹਾ ਸਿੰਮਟਮ ਨਹੀਂ ਆਇਆ ਪਰ ਹੁਣ ਦੁਆਰਾ ਟੈਸਟ ਕਰਨ ਤੇ ਰਿਪੋਰਟ ਪੋਜਟਿਵ ਆਈ ਹੈ। ਬਾਬੂਸ਼ਾਹੀ ਦੀ ਟੀਮ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਕੁਝ ਦਿਨ ਪਹਿਲਾਂ ਹੀ ਚੰਡਗੜ੍ਹ ਤੋਂ ਬਰਨਾਲਾ ਆਈ ਸੀ। ਪ੍ਰਸ਼ਾਸ਼ਨ ਇਸ ਗੱਲ ਦੀ ਅਜੇ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਹੋਰ ਤਾਂ ਨੀਂ ਇਸ ਦੇ ਆਲੇ ਦੁਆਲੇ ਵਿਚਰਨ ਵਾਲਾ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਹੈ।