ਚੰਡੀਗੜ੍ਹ, 05 ਅਪ੍ਰੈਲ 2020 - ਪਠਾਨਕੋਟ ਦੇ ਕਸਬਾ ਸੁਜਾਨਪੁਰ 'ਚ ਪੈਂਦੇ ਮੁਹੱਲਾ ਸ਼ੇਖਾਂ ਵਿਖੇ ਕੋਰੋਨਾ ਵਾਇਰਸ ਦੀ ਪਾਈ ਗਈ ਪੀੜਤ ਮਹਿਲਾ ਦੀ ਅੱਜ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ 69 ਸਾਲ ਦੀ ਬਜ਼ੁਰਗ ਔਰਤ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। 31 ਮਾਰਚ ਨੂੰ ਮੋਹਾਲੀ ਤੋਂ ਐਂਬੂਲਸ ਰਾਹੀਂ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਹ ਬਜ਼ੁਰਗ ਔਰਤ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੀ। ਡਾਕਟਰਾਂ ਨੇ ਕਿਹਾ, ਇਸ ਔਰਤ ਨੂੰ ਸ਼ੂਗਰ ਅਤੇ ਦਿਲ ਦੀ ਵੀ ਬਿਮਾਰੀ ਸੀ।