← ਪਿਛੇ ਪਰਤੋ
ਅਮਰੀਕਾ ਦੇ ਚਿੜੀਆ ਘਰ 'ਚ ਇਕ ਬਾਘ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ ਨਿਊਯਾਰਕ, 6 ਅਪ੍ਰੈਲ, 2020 : ਇਥੇ ਬਰੋਂਕਸ ਚਿੜੀਆਘਰ ਵਿਚ ਰੱਖੀ ਹੋਈ ਬਾਘ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆ ਗਿਆ ਹੈ ਤੇ ਇਹ ਦੁਨੀਆਂ ਭਰ ਵਿਚ ਕੋਰੋਨਾਵਾਇਰਸ ਤੋਂ ਪੀੜਤ ਹੋਣ ਵਾਲੀ ਪਹਿਲੀ ਜੀਵ ਬਣ ਗਈ ਹੈ। ਇਹ ਪ੍ਰਗਟਾਵਾ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਨੈਸ਼ਨਲ ਵੈਟਨਰੀ ਸਰਵਿਸਿਜ਼ ਲੈਬਾਰਟਰੀ ਨੇ ਕੀਤਾ ਹੈ। 4 ਸਾਲਾਂ ਦੀ ਇਹ ਮਲੇਸ਼ੀਅਨ ਟਾਈਗਰ ਮਾਦਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸਨੂੰ ਇਹ ਬਿਮਾਰੀ ਚਿੜੀਆਘਰ ਦੇ ਇਕ ਮੁਲਾਜ਼ਮ ਤੋਂ ਲੱਗੀ ਹੈ ਜਿਸ ਵਿਚ ਵਾਇਰਸ ਦੇ ਲੱਛਣ ਪਾਏ ਗਏ ਸਨ। ਇਹ ਮੁਲਾਜ਼ਮ ਚਿੜੀਆਘਰ ਵਿਚ ਇਹਨਾਂ ਬਾਘਾਂ ਦੀ ਸੰਭਾਲ ਕਰਦਾ ਸੀ। ਇਹ ਪ੍ਰਗਟਾਵਾ ਵਾਈਲਡਲਾਈਫ ਕਨਜ਼ਰਵੇਸ਼ਨ ਸੁਸਾਇਟੀ ਬਰੋਂਕਸ ਚਿੜੀਆਘਰ ਨੇ ਕੀਤਾ ਹੈ। ਇਹ ਚਿੜੀਆਘਰ 16 ਮਾਰਚ ਤੋਂ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਨਾਦੀਆ ਨਾਂ ਦੀ ਇਸ ਮਾਦਾ ਬਾਘ ਦੇ ਸੈਂਪਲ ਉਦੋਂ ਲਏ ਗਏ ਸਨ ਸਨ ਜਦੋਂ ਇਸ ਵਿਚ ਅਤੇ ਪੰਜ ਹੋਰ ਬਾਘਾਂ ਤੇ ਸ਼ੇਰਾਂ ਵਿਚ ਸਾਹ ਲੈਣ ਦੀ ਬਿਮਾਰੀ ਦੇ ਲੱਛਣ ਦਿਸਣੇ ਸ਼ੁਰੂ ਹੋਏ ਸਨ। ਨਾਦੀਆ ਤੇ ਉਸਦੀ ਭੈਣ ਆਜ਼ੁਲ, ਦੋ ਅਮੂਰ ਬਾਘ ਤੇ ਤਿੰਨ ਅਫਰੀਕੀ ਸ਼ੇਰਾਂ ਨੂੰ ਸੁੱਕੀ ਖੰਘ ਲੱਗ ਗਈ ਸੀ ਤੇ ਹੁਣ ਸਾਰਿਆਂ ਦੇ ਜਲਦ ਹੀ ਠੀਕ ਹੋਣ ਦੀ ਆਸ ਹੈ। ਚਿੜੀਆਘਰ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਜਿਸਦਾ ਖੁਲਾਸਾ ਸੀ ਐਨ ਐਨ ਨੇ ਕੀਤਾ ਹੈ। ਰਿਪੋਰਟ ਮੁਤਾਬਕ ਚਿੜੀਆਘਰ ਦੇ ਕਿਸੇ ਵੀ ਜੀਅ ਵਿਚ ਇਹ ਲੱਛਣ ਨਹੀਂ ਪਾਏ ਗਏ।
Total Responses : 265