← ਪਿਛੇ ਪਰਤੋ
ਯੂ. ਕੇ. ਦੀਆਂ ਬੀਬੀਆਂ ਆਖਿਰਕਾਰ ਆਈਆਂ ਨੈਗੇਟਿਵ, ਹੋਈਆਂ ਡਿਸਚਾਰਜ ਮੁਹਾਲੀ, 6 ਅਪ੍ਰੈਲ, 2020 : ਮੁਹਾਲੀ ਸ਼ਹਿਰ ਵਿਚ ਬਰਤਾਨੀਆ (ਯੂ ਕੇ) ਤੋਂ ਆਈਆਂ ਦੋ ਬੀਬੀਆਂ ਨੂੰ ਅੱਜ ਉਹਨਾਂ ਦੇ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਫੋਰਟਿਸ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਇਹ ਉਹ ਬੀਬੀਆਂ ਹਨ ਜਿਹਨਾਂ ਦੀ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹਨਾਂ ਨੇ ਮੈਕਸ ਹਸਪਤਾਲ ਵਿਚ ਦਾਖਲ ਹੋਣ ਤੋਂ ਸਪਸ਼ਟ ਜਵਾਬ ਦਿੰਦਿਆਂ ਪੀ ਜੀ ਆਈ ਵਿਚ ਦਾਖਲ ਹੋਣ ਦੀ ਗੱਲ ਆਖੀ ਸੀ। ਦੋਵਾਂ ਵਿਚ 71 ਸਾਲਾ ਰੇਸ਼ਮ ਕੌਰ ਅਤੇ 69 ਸਾਲਾ ਗੁਰਦੇਵ ਕੌਰ ਸ਼ਾਮਲ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਉਦੋਂ ਡਿਸਚਾਰਜ ਕੀਤਾ ਗਿਆ ਹੈ ਜਿਸ ਦਿਨ ਮੁਹਾਲੀ ਵਿਚ ਇਕ ਹੋਰ 81 ਸਾਲਾ ਮਹਿਲਾ ਨੇ ਕੋਰੋਨਾਵਾਇਰਸ ਦੇ ਖਿਲਾਫ ਜੰਗ ਜਿੱਤ ਲਈ ਹੈ। ਮੁਹਾਲੀ ਵਿਚ ਸਥਿਤ ਫੋਰਟਿਸ ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਮਹਿਲਾਵਾਂ ਅੱਜ ਡਿਸਚਾਰਜ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਇਹ ਪਹਿਲਾਂ ਪੀ ਜੀ ਆਈ ਵਿਚ ਦਾਖਲ ਹੋਈਆਂ ਸਨ ਜਿਥੋਂ ਵੱਖ ਵੱਖ ਥਾਵਾਂ 'ਤੇ ਹੋ ਕੇ ਇਹ ਫੋਰਟਿਸ ਹਸਪਤਾਲ ਪਹੁੰਚੀਆਂ ਸਨ। ਹੁਣ ਇਹ ਬਿਲਕੁਲ ਤੰਦਰੁਸਤ ਹੋ ਗਈਆਂ ਦੱਸੀਆਂ ਜਾ ਰਹੀਆਂ ਹਨ। ਪਰ ਉਨ੍ਹਾਂ ਨੂੰ ਅਜੇ ਏਕਾਂਤਵਾਸ ਲਾਇ ਫੋਰਟਿਸ ਹਸਪਤਾਲ ਵਿਚ ਹੀ ਰੱਖਿਆ ਗਿਆ ਹੈ . ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਯੂ ਕੇ ਵਿਚ ਈਸਟ ਲੰਡਨ ਦੀਆਂ ਰਹਿਣ ਵਾਲੀਆਂ ਹਨ ਤੇ ਇਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪੰਜਾਬ ਆਈਆਂ ਸਨ ਜੋ ਇਥੇ ਉਪਜੇ ਹਾਲਾਤ ਕਾਰਨ ਇਥੇ ਹੀ ਫਸ ਕੇ ਰਹਿ ਗਈਆਂ।
Total Responses : 265