← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ ,7 ਅਪਰੈਲ 2020 -ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਕਸਬੇ ਚ ਦੋ ਹੋਰ ਕਰੋਨਾ ਵਾਇਰਸ ਕੇਸ ਸਾਹਮਣੇ ਆਏ ਹਨ ।ਦੋਨੋਂ ਔਰਤਾਂ ਹਨ ਅਤੇ ਦੋਵਾਂ ਦਾ ਸਬੰਧ ਹੀ ਤਬਦੀਲੀ ਜਮਾਤ ਨਾਲ ਹੈ ।ਐਸਡੀਐਮ ਬੁਢਲਾਡਾ ਸ੍ਰੀ ਅਦਿਤਿਆ ਨੇ ਦੱਸਿਆ ਕਿ ਉਨ੍ਹਾਂ ਕੋਲ ਰਿਪੋਰਟ ਪੁੱਜੀ ਹੈ ਉਸ ਮੁਤਾਬਕ ਦੋਨੋਂ ਔਰਤਾਂ ਕਰੋਨਾ ਵਾਇਰਸ ਤੋਂ ਪੀੜਤ ਹਨ ।ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।ਇਸ ਤੋਂ ਪਹਿਲਾਂ ਪਲਾਟਾਂ ਚ ਤਿੰਨ ਕੇਸ ਕਰੂਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ ।ਹੁਣ ਪੰਜ ਕੇਸ ਹਨ ਜੋ ਕਿ ਤਬਦੀਲੀ ਜਮਾਤ ਨਾਲ ਸਬੰਧਤ ਹੀ ਹਨ ।
Total Responses : 265