ਨਵਾਂਸ਼ਹਿਰ, 7 ਅਪ੍ਰੈਲ 2020 - ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ 18 ਕੋਰੋਨਾ ਪੀੜਤ ਮਰੀਜ਼ਾਂ 'ਚੋਂ 10 ਦੀ ਰਿਪੋਰਟ ਨੈਗੇਟਿਵ ਆਈ ਹੈ। ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ 18 ਪਾਜ਼ੀਟਿਵ ਵਿਅਕਤੀਆਂ 'ਚੋਂ 8 ਵਿਅਕਤੀ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਜਦੋਂ ਕਿ 2 ਹੋਰ ਦਾ ਨਤੀਜਾ ਪਹਿਲੀ ਵਾਰ ਨੈਗੇਟਿਵ ਆਇਆ ਹੈ।
ਠੀਕ ਹੋਏ 8 ਵਿਅਕਤੀਆਂ 'ਚ ਫਤਿਹ ਸਿੰਘ (35), ਮਨਜਿੰਦਰ ਸਿੰਘ (2), ਕਿਰਨਪ੍ਰੀਤ ਕੌਰ (12), ਹਰਪਾਲ ਸਿੰਘ (48), ਦਲਜਿੰਦਰ ਸਿੰਘ (60), ਗੁਰਬਚਨ ਸਿੰਘ (78), ਹਰਪ੍ਰੀਤ ਕੌਰ (18), ਗੁਰਲੀਨ ਕੌਰ (8) ਅਤੇ ਆਈਸੋਲੇਸ਼ਨ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਪਹਿਲੀ ਵਾਰ ਨੈਗੇਟਿਵ ਆਈ ਰਿਪੋਰਟ 'ਚ ਇੰਦਰਜੀਤ ਸਿੰਘ (10) ਅਤੇ ਮਨਿੰਦਰ ਸਿੰਘ (6) ਦੇ ਨਾਂਅ ਸ਼ਾਮਲ ਹਨ।