ਹਰਦਮ ਮਾਨ
ਸਰੀ, 7 ਅਪ੍ਰੈਲ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਹਫਤੇ ਬੈਂਕਾਂ ਨੂੰ ਕੀਤੀ ਗਈ ਅਪੀਲ ਨੂੰ ਮੱਦੇ ਨਜ਼ਰ ਰਖਦਿਆਂ ਕੈਨੇਡਾ ਦੀਆਂ 6 ਪ੍ਰਮੁੱਖ ਬੈਂਕਾਂ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਆਪਣੇ ਗਾਹਕਾਂ ਨੂੰ ਵਿਆਜ ਦਰਾਂ ਵਿਚ ਰਾਹਤ ਦੇਣ ਦਾ ਐਲਾਨ ਕੀਤਾ ਹੈ। ਰਾਹਤ ਦੇਣ ਵਾਲੀਆਂ ਇਨ੍ਹਾਂ ਬੈਂਕਾਂ ਵਿਚ ਸੀ.ਆਈ.ਬੀ.ਸੀ., ਟੀ.ਡੀ. ਬੈਂਕ, ਰੋਇਲ ਬੈਂਕ ਆਫ ਕੈਨੇਡਾ, ਸਕੋਸ਼ੀਆ ਬੈਂਕ, ਨੈਸ਼ਨਲ ਬੈਂਕ ਅਤੇ ਬੀ.ਐਮ.ਓ. ਸ਼ਾਮਲ ਹਨ।
ਸੀ.ਆਈ.ਬੀ.ਸੀ. ਨੇ ਵਿਆਜ ਦਰ ਘਟਾ ਕੇ 10.99% ਕਰਨ ਦਾ ਐਲਾਨ ਕੀਤਾ ਹੈ। ਟੀ.ਡੀ. ਬੈਂਕ ਵੱਲੋਂ ਕਰੈਡਿਟ ਕਾਰਡ ਦੀਆਂ ਵਿਆਜ ਦਰਾਂ ਵਿਚ 50%ਘਟਾਉਣ ਦਾ ਐਲਾਨ ਕੀਤਾ ਗਿਆ ਹੈ। ਸਕੋਸ਼ੀਆ ਬੈਂਕ ਨੇ ਕਿਹਾ ਹੈ ਕਿ ਦੇਰੀ ਨਾਲ ਅਦਾਇਗੀ ਕਰਨ ਵਾਲੇ ਕਰੈਡਿਟ ਕਾਰਡ ਧਾਰਕਾਂ ਤੋਂ 10.99% ਸਾਲਾਨਾ ਦੇ ਹਿਸਾਬ ਨਾਲ ਵਿਆਜ ਲਿਆ ਜਾਵੇਗਾ। ਬੀ.ਐਮ.ਓ. ਨੇ ਆਪਣੇ ਕਰੈਡਿਟ ਕਾਰਡ ਧਾਰਕਾਂ ਨੂੰ ਆਰਜ਼ੀ ਰਾਹਤ ਦਿੰਦਿਆਂ ਵਿਆਜ ਦਰ ਘਟਾ ਕੇ 10.99% ਕਰ ਦਿਤੀ ਗਈ ਹੈ ਅਤੇ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਪਾਸੋਂ ਤਿੰਨ ਮਹੀਨੇ ਲਈ 10.99% ਦੇ ਹਿਸਾਬ ਨਾਲ ਵਿਆਜ ਲੈਣ ਦਾ ਐਲਾਨ ਕੀਤਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com