ਹਰਿੰਦਰ ਨਿੱਕਾ
ਬਰਨਾਲਾ 08 ਅਪਰੈਲ 2020 -ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਇੱਕ 52 ਸਾਲਾ ਔਰਤ ਨੇ ਲੁਧਿਆਣਾ ਦੇ ਫੌਰਟਿਸ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਔਰਤ ਪਿਛਲੇ 5/6 ਦਿਨ ਤੋ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆ ਰਹੀ, ਵੱਧ ਤਕਲੀਫ ਕਾਰਣ ਹਸਪਤਾਲ ਚ, ਦਾਖਲ ਸੀ। ਇਸ ਔਰਤ ਦੀ ਮੌਤ ਤੋ ਬਾਅਦ ਡੀ.ਸੀ ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ਤੇ ਸਿਵਲ ਹਸਪਤਾਲ ਦੇ ਡਾਕਟਰਾ ਨੂੰ ਇਸ ਦੇ ਕੋਵਿਡ 19 ਦੇ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ।
ਡਾਕਟਰਾਂ ਦੀ ਟੀਮ ਨੇ ਇਸ ਔਰਤ ਦੇ ਸੈਂਪਲ ਲੈ ਲਏ ਹਨ ਅਤੇ ਰਿਪੋਰਟ ਹਾਲੇ ਆੳਣਾ ਬਾਕੀ ਹੈ। ਇਸ ਔਰਤ ਦੀ ਲਾਸ਼ ਨੂੰ ਟੈਸਟ ਰਿਪੋਰਟ ਆੳਣ ਤੱਕ ਮੌਰਚਰੀ ਵਿੱਚ ਹੀ ਰੱਖ ਲਿਆ ਗਿਆ ਹੈ। ਪ੍ਰਸ਼ਾਸਨ ਨੂੰ ਮਿਲੀ ਸੂਚਨਾ ਮੁਤਾਬਕ ਇਸ ਔਰਤ ਦੀ ਕੋਈ ਟਰੈਵਲ ਤੇ ਕੰਟੈਕਟ ਹਿਸਟਰੀ ਵੀ ਹਾਲੇ ਤੱਕ ਪਤਾ ਨਹੀ ਹੈ। ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਹ ਔਰਤ ਵੀ ਕੋਰੋਨਾ ਤੋਂ ਪੀੜਤ ਹੋ ਸਕਦੀ ਹੈ। ਇਸ ਲਈ ਇਸਦੇ ਕੋਰੋਨਾ ਸੈਂਪਲ ਲੈ ਲਏ ਹਨ ਤੇ ਰਿਪੋਰਟ ਆੳਣ ਦਾ ਇੰਤਜਾਰ ਹੈ। ਰਿਪੋਰਟ ਆੳਣ ਤੋਂ ਬਾਅਦ ਹੀ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇਗੀ। ਇਸ ਔਰਤ ਦਾ ਘਰਵਾਲਾ ਟਰੱਕ ਡਰਾਈਵਰ ਹੈ, ਜੋ ਗੁਹਾਟੀ ,ਅਸਾਮ ਗਿਆ ਹੋਇਆ ਹੈ।